Breaking NewsD5 specialEntertainmentIndiaNews

ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਵੱਡਾ ਸਦਮਾ, ਛੋਟੇ ਭਰਾ ਅਸਲਮ ਖ਼ਾਨ ਦਾ ਦੇਹਾਂਤ

ਮੁੰਬਈ : ਬਾਲੀਵੁੱਡ ਫ਼ਿਲਮ ਉਦਯੋਗ ਲਈ ਇਹ ਸਾਲ ਬੇਹੱਦ ਬੁਰਾ ਗਿਆ ਹੈ। ਇੱਕ ਤੋਂ ਬਾਅਦ ਇੱਕ ਇੰਡਸਟਰੀ ਨੇ ਕਈ ਨਾਈਕ ਕਲਾਕਾਰ ਗੁਆਏ ਹਨ। ਹੁਣ ਹਿੰਦੀ ਸਿਨੇਮਾ ਦੇ ਲੇਜੈਂਡ ਐਕਟਰ ਦਿਲੀਪ ਕੁਮਾਰ ਦੇ ਪਰਿਵਾਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ ਅਤੇ ਉਹ ਬੀਤੇ ਦਿਨੀਂ ਕੋਰੋਨਾ ਪੌਜ਼ੀਟਿਵ ਵੀ ਪਾਏ ਗਏ ਸਨ।

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਕੋਰੋਨਾ ਦੀ ਚਪੇਟ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਦਿਲੀਪ ਕੁਮਾਰ ਦੇ ਪਰਿਵਾਰ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਹੈ। ਦੱਸ ਦਈਏ ਕਿ ਦਿਲੀਪ ਕੁਮਾਰ ਦੇ ਭਰਾ ਅਸਲਮ ਖਾਨ 88 ਸਾਲ ਦੇ ਸਨ। ਅਸਲਮ ਦੇ ਨਾਲ ਵੱਡੇ ਭਰਾ ਈਸ਼ਾਨ ਖਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਪਿਛਲੇ ਸ਼ਨੀਵਾਰ ਤੋਂ ਅਸਲਮ ਖਾਨ ਆਈਸੀਯੂ ‘ਚ ਸਨ।

ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ

ਦੱਸਣਯੋਗ ਹੈ ਕਿ ਅਸਲਮ ਖਾਨ ਤੇ ਅਹਿਸਾਨ ਖਾਨ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ। ਜਿਸ ਦੇ ਬਾਅਦ ਹੀ ਉਨ੍ਹਾਂ ਨੂੰ ਮੁੰਬਈ ਦੇ ਲੀਲਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਸਲਮ ਤੇ ਅਹਿਸਾਨ ਦੋਵਾਂ ਨੂੰ ਹੀ ਸਾਹ ਲੈਣ ‘ਚ ਪਰੇਸ਼ਾਨੀ ਆ ਰਹੀ ਸੀ। ਇਸ ਦੇ ਬਾਅਦ ਡਾਕਟਰ ਨੇ ਹਸਪਤਾਲ ‘ਚ ਭਰਤੀ ਹੋਣ ਦੀ ਸਲਾਹ ਦਿੱਤੀ। ਦੋਵਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button