ਬਾਲੀਵੁਡ ਤੋਂ ਸਾਹਮਣੇ ਆਈ ਬੁਰੀ ਖ਼ਬਰ, ਅਦਾਕਾਰ ਅਤੇ ਨਿਰਦੇਸ਼ਕ ਤਾਰਿਕ ਸ਼ਾਹ ਦਾ ਦੇਹਾਂਤ

ਮੁੰਬਈ : ਬਾਲੀਵੁਡ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਅਤੇ ਨਿਰਦੇਸ਼ਕ ਤਾਰਿਕ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਤਾਰਿਕ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ। ਦੱਸ ਦਈਏ ਕਿ ਤਾਰਿਕ ਸ਼ਾਹ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ ਅਤੇ ਧਾਰਾਵਾਹਿਕ ‘ਕੜਵਾ ਸੱਚ’ ਅਤੇ ਫਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਫੇਮ ਮਿਲਿਆ ਸੀ।
ਬਿਜਲੀ ਸੋਧ ਬਿਲ ‘ਤੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ !ਸੁਣਕੇ ਗੁੱਸੇ ‘ਚ ਲਾਲ ਹੋਏ ਕਿਸਾਨ !ਹੋਊਗਾ ਓਹੀ ਕੰਮ !
ਦੱਸ ਦਈਏ ਕਿ ਤਾਰਿਕ ਸ਼ਾਹ ਨੇ ਫਿਲਮ ਬਹਾਰ ਆਣੇ ਤੱਕ, ਮੁੰਬਈ ਸੈਂਟਰਲ, ਅਹਿਸਾਸ, ਗੁੰਮਨਾਮ ਹੈ ਕੋਈ ਆਦਿ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਬਤੋਰ ਅਦਾਕਾਰ ਹੀ ਨਹੀਂ ਬਤੋਰ ਨਿਰਦੇਸ਼ਕ ਵੀ ਉਨ੍ਹਾਂ ਨੇ ਫਿਲਮ ‘ਜਨਮ ਕੁੰਡਲੀ’, ਬਹਾਰ ਆਣੇ ਤੱਕ ਅਤੇ ਕੜਵਾ ਸੱਚ ‘ਚ ਆਪਣੇ ਹੁਨਰ ਦਾ ਦਮ ਦਿਖਾਇਆ ਸੀ।
Sad News
Actor director Tariq Shah of serial “Kadwa Sach” and film “Janam Kundali” fame expired today morning at private hospital in Mumbai.
He was husband of Shoma Anand.
May Allah bless the departed soul. #tariqshah #shomaanand omshanti🙏— Viral Bhayani (@viralbhayani77) April 3, 2021
ਮੀਡੀਆ ਰਿਪੋਰਟਾਂ ਮੁਤਾਬਕ ਤਾਰਿਕ ਸ਼ਾਹ ਕਰੀਬ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਥੇ ਹੀ ਬੀਤੇ ਕੁਝ ਸਮੇਂ ਤੋਂ ਉਹ ਡਾਇਲਸਿਸ ‘ਤੇ ਵੀ ਸਨ। ਤਾਰਿਕ ਦੇ ਦੇਹਾਂਤ ਨਾਲ ਬਾਲੀਵੁਡ ‘ਚ ਸੋਗ ਦੀ ਲਹਿਰ ਛਾ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.