IndiaTop News

ਬਾਲਾਸੋਰ ਚ ਹੋਏ ਭਿਆਨਕ ਟਰੇਨ ਹਾਦਸੇ ਦੇ ਤੀਸਰੇ ਦਿਨ ਮੁੜ ਲੀਹੋ ਲੱਥੀ ਮਾਲ ਗੱਡੀ, ਜਾਨੀ ਨੁਕਸਾਨ ਦਾ ਰਿਹਾ ਬਚਾਅ

ਬਾਲਾਸੋਰ ਜ਼ਿਲੇ ‘ਚ ਹੋਏ ਭਿਆਨਕ ਰੇਲ ਹਾਦਸੇ ਦੇ ਤਿੰਨ ਦਿਨ ਬਾਅਦ ਸੋਮਵਾਰ ਨੂੰ ਓਡੀਸ਼ਾ ‘ਚ ਇਕ ਵਾਰ ਫਿਰ ਤੋਂ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੀ ਖਬਰ ਹੈ। ਇਹ ਘਟਨਾ ਸੋਮਵਾਰ ਸਵੇਰੇ ਬਾਰਗੜ੍ਹ ਜ਼ਿਲ੍ਹੇ ਵਿੱਚ ਵਾਪਰੀ। ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਇੱਕ ਨਿੱਜੀ ਨੈਰੋ ਗੇਜ ਰੇਲ ਲਾਈਨ ਉੱਤੇ ਮਾਲ ਗੱਡੀ ਦੀਆਂ ਪੰਜ ਬੋਗੀਆਂ ਪਟੜੀ ਤੋਂ ਉਤਰ ਗਈਆਂ।

ਓਡੀਸ਼ਾ ‘ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ. ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਈਸਟ ਕੋਸਟ ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਬਾਰਗੜ੍ਹ ਜ਼ਿਲ੍ਹੇ ਵਿੱਚ ਮੇਂਧਾਪਲੀ ਨੇੜੇ ਇੱਕ ਨਿੱਜੀ ਸੀਮਿੰਟ ਫੈਕਟਰੀ ਦੁਆਰਾ ਸੰਚਾਲਿਤ ਇੱਕ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਇਸ ਮਾਮਲੇ ਵਿੱਚ ਰੇਲਵੇ ਦੀ ਕੋਈ ਭੂਮਿਕਾ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button