NationalTop News

ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਇੱਕ ਲੁਧਿਆਣੇ ਤੋਂ ਕਾਬੂ

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਦੇ 7 ਮੁਲਜ਼ਮਾਂ ਨੂੰ ਵੱਖ-ਵੱਖ ਸੂਬਿਆਂ ‘ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮਾਂ ਕੋਲੋਂ 6 ਸੈਂਟੀਮੀਟਰ ਆਟੋਮੈਟਿਕ ਪਿਸਤੌਲ, 26 ਕਾਰਤੂਸ, ਚੋਰੀ ਦੀ ਕਾਰ, ਮੋਟਰਸਾਈਕਲ ਅਤੇ ਜੀਪੀਐਸ ਟਰੈਕਿੰਗ ਡਿਵਾਇਸ ਬਰਾਮਦ ਹੋਏ ਹਨ।ਮੁਲਜ਼ਮਾਂ ਵਿਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਸੁਜੀਤ ਕੁਮਾਰ ਉਰਫ਼ ਬੱਬੂ ਵਜੋਂ ਹੋਈ ਹੈ। ਸੁਜੀਤ ਕੁਮਾਰ ‘ਤੇ ਆਰੋਪੀ ਨਿਤਿਨ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਉਣ ਦਾ ਇਲਜ਼ਾਮ ਹੈ। ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ ਸੀ। ਪੁਲਿਸ ਸੂਤਰਾਂ ਅਨੁਸਾਰ ਸ਼ੂਟਰਾਂ ਨੇ ਹਰਿਆਣਾ ਦੇ ਸਾਬਕਾ ਵਿਧਾਇਕ ਦੇ ਭਤੀਜੇ ਸੁਨੀਲ ਪਹਿਲਵਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਸਾਰਿਆਂ ਨੇ ਉਸ ਦੀ ਰੇਕੀ ਵੀ ਕੀਤੀ ਸੀ।ਲੁਧਿਆਣਾ ਦੇ ਐਸਪੀ-ਡੀ ਅਮਨਦੀਪ ਸਿੰਘ ਬਰਾੜ ਨੇ ਮੁੰਬਈ ਪੁਲਿਸ ਅਤੇ ਦਿੱਲੀ ਸਪੈਸ਼ਲ ਸੈੱਲ ਦੀ ਸੂਚਨਾ ਤੋਂ ਬਾਅਦ ਸ਼ੁੱਕਰਵਾਰ (25 ਅਕਤੂਬਰ) ਨੂੰ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਵਿਕਰਮ, ਕੈਲਾਸ਼, ਏਐਸਆਈ ਰਘੁਬੀਰ ਸਿੰਘ ਅਤੇ ਸੀਆਈਏ-2 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਜੀਤ ਸੁੰਦਰ ਨਗਰ ਭਾਮੀਆਂ ਵਿੱਚ ਲੁਕਿਆ ਹੋਇਆ ਹੈ। ਫਿਲਹਾਲ ਉਹ ਮੁੰਬਈ ਵਿੱਚ ਰਹਿੰਦਾ ਹੈ, ਪਰ ਲੁਧਿਆਣਾ ਵਿੱਚ ਆਪਣੇ ਸਹੁਰੇ ਘਰ ਆਇਆ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੁਜੀਤ ਨੂੰ ਕਾਬੂ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button