ਬਾਦਲ ਦੇ ਖ਼ਾਸ ਸੀ ਦੋਵੇਂ ਭਰਾ ! ਸੁਣੋ ਪਰਿਵਾਰ ਦੀ ਹੱਡਬੀਤੀ
ਮੋਗਾ : ਮੋਗਾ ਜਿਲ੍ਹੇ ਦੇ ਪਿੰਡ ਦੌਧਰ ‘ਚ ਇਕ ਸਰਪੰਚ ਦੇ ਕਤਲ ‘ਚ ਦੋ ਸਕੇ ਭਰਾ ਗੁਰਮੀਤ ਸਿੰਘ ਅਤੇ ਕਰਮਜੀਤ ਸਿੰਘ ਕੰਮਾ ਨੂੰ 20 ਸਾਲਾ ਸਜਾ ਹੋਈ ਸੀ। ਜਿਸ ਤੇ ਉਹਨਾਂ ਦੇ ਬਜ਼ੁਰਗ ਪਿਤਾ ਅਜੈਬ ਸਿੰਘ ਅਤੇ ਮਾਤਾ ਸੁਖਦੇਵ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆਂ ਕਿ ਸਾਨੂੰ ਤਾਂ ਇਹ ਵੀ ਨਹੀ ਸੀ ਪਤਾ ਕਿ ਗੈਂਗਸਟਰ ਕੀ ਹੁੰਦੇ ਹਨ ਪਰ ਚੰਦਰੀ ਸਿਆਸਤ ਨੇ ਸਾਡੇ ਕੜੀ ਵਰਗੇ ਪੁੱਤਾਂ ਨੂੰ ਖਾ ਲਿਆ। ਉਨ੍ਹਾਂ ਕਿਹਾ ਕਿ ਇਕ ਸਰਪੰਚ ਦਾ ਰਾਤ ਨੂੰ ਕਤਲ ਹੁੰਦਾ ਤੇ ਸਾਨੂੰ ਸਵੇਰੇ ਪਤਾ ਲੱਗਦਾ ਕਿ ਸਾਡੇ ਪੁੱਤਾਂ ਦੇ ਪਰਚੇ ‘ਚ ਨਾਮ ਪਾ ਦਿੱਤੇ।
ਬਾਦਲ ਦੇ ਖ਼ਾਸ ਸੀ ਦੋਵੇਂ ਭਰਾ! ਸੁਣੋ ਪਰਿਵਾਰ ਦੀ ਹੱਡਬੀਤੀ | Badal | Akali Dal
ਉਨ੍ਹਾਂ ਦੋਸ਼ ਲਾਇਆ ਕਿ ਅਸੀਂ ਅਕਾਲੀ ਦਲ ਨਾਲ ਸਬੰਧ ਰੱਖਦੇ ਸੀ ਉਹ ਕਾਂਗਰਸੀ ਸਨ। ਸਰਪੰਚੀ ਦੀਆਂ ਵੋਟਾ ਨਾ ਪਾਉਣ ਕਰਕੇ ਸਾਡੇ ਬੱਚਿਆਂ ਨੂੰ ਝੂਠੇ ਮੁਕੱਦਮੇ ‘ਚ ਫਸਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਪਹਿਲਾ ਕਪੂਰਥਲਾ ਜੇਲ੍ਹ ‘ਚ ਸਨ। ਜਿਥੇ ਗੁਰਮੀਤ ਸਿੰਘ ਬਹੁਤ ਬਿਮਾਰ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਭਰਤੀ ਕਰਵਾਇਆ। 20 – 25 ਦਿਨ ਇਲਾਜ ਚੱਲਣ ਤੋਂ ਬਾਅਦ ਉਸ ਦੀ 18- 05 –2019 ਨੂੰ ਮੌਤ ਹੋ ਗਈ ਸੀ ਜਿਸ ਦੀ ਘਰ ਵਾਲੀ ਤੇ ਇਕ 12 ਸਾਲਾ ਦਾ ਬੱਚਾ ਹੈ। ਜੋ ਆਪਣੇ ਪੇਕੇ ਪਿੰਡ ਬੱਚੇ ਨਾਲ ਰਹਿ ਰਹੀ ਹੈ।
ਮੱਧ ਪ੍ਰਦੇਸ਼ ‘ਚ ਸਿੰਧੀਆ ਤੇ ਪੰਜਾਬ ‘ਚ Navjot Sidhu | ਕਿਸੇ ਵੇਲੇ ਵੀ ਡਿੱਗ ਸਕਦੀ ਹੈ ਸਰਕਾਰ? ਕੈਪਟਨ ਨੂੰ ਖ਼ਤਰਾ!
ਉਹਨਾਂ ਭਰੇ ਮਨ ਨਾਲ ਕਿਹਾ ਕਿ ਜਿਨ੍ਹਾਂ ਨੂੰ ਸਜਾ ਹੁੰਦੀ ਹੈ। ਉਨ੍ਹਾਂ ਨੂੰ ਪੈਰੌਲ (ਛੁੱਟੀ) ਦਿੱਤੀ ਜਾਦੀ ਹੈ ਪਰ ਸਾਡੇ ਪੁੱਤ ਨੂੰ ਪੈਰੌਲ (ਛੁੱਟੀ) ਕਿਉਂ ਨਹੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਰੰਜਿਸ਼ ਦਾ ਕਾਰਨ ਹੈ। ਬਜ਼ੁਰਗ ਅਜੈਬ ਸਿੰਘ ਨੇ ਕਿਹਾ ਕਿ ਉਸ ਦੀ ਉਮਰ 85 ਸਾਲ ਦੀ ਹੈ ਅਤੇ ਉਸ ਦੀ ਪਤਨੀ ਸੂਗਰ ਦੀ ਮਰੀਜ਼ ਹੈ ਅਤੇ ਪੈਰ ਤੇ ਵੀ ਸੱਟ ਵੱਜੀ ਹੈ ਇਕ ਉਂਗਲ ਕੱਟੀ ਗਈ ਹੈ। ਸਾਡਾ ਕੋਈ ਨਹੀਂ ਪਤਾ ਕਿਨੇ ਦਿਨ ਹੋਰ ਆ ਸਾਨੂੰ ਆਖਰੀ ਵਾਰ ਆਪਣੇ ਪੁੱਤ ਨੂੰ ਮਿਲਣ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਸ ਨਾਲ ਅਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕੀਏ।
ਪੰਜਾਬੀਆਂ ਲਈ ਵੱਡੀ ਖ਼ਬਰ, ਕੈਪਟਨ ਦੇਣ ਜਾ ਰਹੇ ਨੇ ਆਹ ਖੁਸ਼ਖਬਰੀ
ਉਹਨਾ ਇਹ ਦੋਸ਼ ਲਾਇਆ ਕਿ ਅਸੀ ਪੱਕੇ ਅਕਾਲੀ ਦਲ ਦੇ ਵਰਕਰ ਸੀ ਪਰ ਸਾਡੇ ਪੁੱਤ ਦੇ ਭੋਗ ਤੇ ਵੀ ਕੋਈ ਆਗੂ ਨਹੀਂ ਪਹੁਚਿਆ ਤੇ ਨਾ ਹੀ ਕਿਸੇ ਨੇ ਸਾਰ ਲਈ ਉਨ੍ਹਾਂ ਪ੍ਰਸ਼ਾਸਨ ਅੱਗੇ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਡੇ ਪੁੱਤ ਦੀ ਪੈਰੌਲ (ਛੁੱਟੀ) ਲਈ ਦਿੱਤੀ ਅਰਜੀ ਮਨਜੂਰ ਕੀਤੀ ਜਾਵੇ ਸਾਡੇ ਪੁੱਤ ਦਾ ਜੇਲ੍ਹ ਦਾ ਰਿਕਾਰਡ ਵੀ ਸਾਫ ਸੁਥਰਾ ਹੈ। ਇਸ ਸਬੰਧੀ ਕਰਮਜੀਤ ਸਿੰਘ ਕੰਮਾ ਦੀ ਮਾਤਾ ਨੇ ਕਿਹਾ ਕਿ ਉਸ ਦੀ ਆਖਰੀ ਤਮੰਨਾ ਹੈ ਕਿ ਉਹ ਆਪਣੇ ਪੁੱਤ ਨਾਲ ਗੱਲਬਾਤ ਕਰੇ ਤੇ ਅਸੀਂ ਆਪਣੀ ਵਿਧਵਾਂ ਨਹੁੰ ਅਤੇ ਪੋਤੇ ਬਾਰੇ ਉਸ ਨਾਲ ਗੱਲ ਕਰਨੀ ਚਾਹੁੰਦੇ ਹਾਂ ਮੇਰੇ ਮਨ ਵਿੱਚ ਆ ਕਿ ਜਾਣ ਤੋਂ ਪਹਿਲਾ ਆਪਣੇ ਪੋਤੇ ਦੀ ਬਾਂਹ ਆਪਣੇ ਛੋਟੇ ਪੁੱਤ ਨੂੰ ਫੜਾ ਜਾਵੇ ਤੇ ਮੇਰੇ ਸਿਰ ਤੋਂ ਭਾਰ ਲੱਥ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.