Breaking NewsD5 specialNewsPoliticsPunjab

ਬਾਦਲ ਦਲ ਨੂੰ ਲੱਗਿਆ ਵੱਡਾ ਝਟਕਾ ! ਢੀਂਡਸਾ ਤੇ ਬ੍ਰਹਮਪੁਰਾ ਹੋਏ ਇੱਕ ! SGPC ਚੋਣਾਂ ਲਈ ਕਰਤਾ ਐਲਾਨ !

ਅੰਮ੍ਰਿਤਸਰ : SGPC ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਦਿਖਾਈਆਂ ਦੇ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਕੇਂਦਰ ਸਰਕਾਰ ਵੱਲੋਂ ਸਾਬਕਾ ਚੀਫ਼ ਜਸਟਿਸ ਐੱਸ ਐੱਸ ਸਾਰੋਂ ਨੂੰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨਿਯੁਕਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ ਜੋਰਾਂ ਸ਼ੋਰਾ ਤੇ ਨਜ਼ਰ ਆ ਰਹੀਆਂ ਹਨ। ਭਾਵੇਂ ਕਿ ਪਿਛਲੇ 10 ਸਾਲ ਤੋਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆ ਪਰ ਹੁਣ ਇਨ੍ਹਾਂ ਚੋਣਾਂ ‘ਚ ਬਾਦਲ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਬਾਦਲ ਨੂੰ ਟੱਕਰ ਦੇਣ ਦੇ ਲਈ ਪੰਥਕ ਪਾਰਟੀਆਂ ਇੱਕਠੀਆ ਹੋ ਗਈਆਂ ਹਨ।

ਕੈਪਟਨ ਦੇ ਵੱਡੇ ਮੰਤਰੀ ਦਾ ਵੱਡਾ ਐਲਾਨ !ਕਿਸਾਨ ਕਰਤੇ ਬਾਗੋ ਬਾਗ਼ !

ਬੀਤੇ ਦਿਨੀ ਬਾਬਾ ਸਰਬਜੋਤ ਸਿੰਘ ਬੇਦੀ ਦੇ ਨਿਵਾਸ ਤੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਵੀ ਲੀਡਰਾਂ ਵੱਲੋਂ ਮੀਟਿੰਗ ਕੀਤੀ ਗਈ। ਜਿਸਦੀ ਪੋਸਟ ਬੱਬੀ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ। ਇਸ ਮਾਮਲੇ ‘ਚ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮੀਟਿੰਗ ‘ਚ ਆਪਸੀ ਮਤਭੇਦ ਖਤਮ ਹੋ ਗਏ ਤੇ ਅਸੀਂ ਹੁਣ ਬਾਦਲ ਦਲ ਨੂੰ ਟੱਕਰ ਦੇਣ ਲਈ ਕਮਰ ਕੱਸ ਲਈ ਹੈ।

LIVE🔴ਕਿਸਾਨਾਂ ਅੱਗੇ ਝੁੱਕਿਆ ਖੇਤੀਬਾੜੀ ਮੰਤਰੀ !ਭਾਜਪਾ ਦੇ ਵੱਡੇ ਲੀਡਰ ਨੇ ਲਈ ਮੋਦੀ ਨਾਲ ਟੱਕਰ !

ਇਸ ਬਾਰੇ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਗੱਲਬਾਤ ਕੀਤੀ ਗਨ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਹਨ।ਸੋ ਪੰਥਕ ਜਥੇਬੰਦੀਆਂ ਦੇ ਇੱਕਠੇ ਹੋਣ ਦੇ ਨਾਲ ਬਾਦਲ ਦਲ ਨੂੰ ਝਟਕਾ ਜ਼ਰੂਰ ਲੱਗੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਸ੍ਰੋਮਣੀ ਕਮੇਟੀ ਤੇ ਲਗਾਤਰ ਜਿੱਤ ਹਾਸਲ ਕਰਨ ਵਾਲਾ ਬਾਦਲ ਦਲ ਇਸ ਵਾਰ ਜਿੱਤ ਹਾਸਲ ਕਰਦਾ ਹੈ ਜਾਂ ਫਿਰ ਸ੍ਰੋਮਣੀ ਕਮੇਟੀ ਹੁਣ ਬਾਦਲ ਦਲ ਦੇ ਕਬਜ਼ੇ ਤੋਂ ਬਾਹਰ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button