NewsBreaking NewsIndiaPoliticsPunjab

ਬਾਦਲਾਂ ਨੂੰ ਵੱਡਾ ਝਟਕਾ, 40 ਅਕਾਲੀ ਆਗੂ ਆਏ ਸੇਖਵਾਂ ਦੇ ਹੱਕ ‘ਚ

ਜਲਾਲਾਬਾਦ : ਸ਼੍ਰੋਮਣੀ ਅਕਾਲੀ ਦਲ ਨੂੰ ਅੱਲਵਿਦਾ ਆਖ ਗਏ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ‘ਅਕਾਲੀ ਦਲ ਬਚਾਓ’ ਮੁਹਿੰਮ ਦਾ ਆਗਾਜ਼ ਸੁਖਬੀਰ ਦੇ ਹਲਕੇ ਜਲਾਲਾਬਾਦ ਤੋਂ ਕੀਤਾ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਸਨ। ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜੱਥੇਦਾਰ ਚਰਨ ਸਿੰਘ ਦੀ ਅਗਵਾਈ ਵਿੱਚ ਕਰੀਬ 40 ਅਕਾਲੀ ਆਗੂ ਉਨ੍ਹਾਂ ਦੀ ਹਿਮਾਇਤ ਵਿੱਚ ਆ ਗਏ।

Read Also ਵੇਖੋ ਜਦੋਂ ਬਾਦਲਾਂ ਨੂੰ ਚੈਲੰਜ ਕਰਨ ਵਾਲੀ ਬੀਬੀ ਤੋਂ ਖੋਹਿਆ ਮਾਇਕ!

ਇਸ ਮੌਕੇ ਬੋਲਦਿਆਂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਉਦੋਂ ਹੋਂਦ ਵਿੱਚ ਆਇਆ ਸੀ ਜਦੋਂ ਮਹੰਤਾਂ ਨੇ ਸਿੱਖ ਧਰਮ ਨਾਲ ਸਬੰਧਤ ਗੁਰਦੁਆਰਿਆਂ ਉੱਤੇ ਕਬਜ਼ੇ ਕੀਤੇ ਹੋਏ ਸਨ। ਸਾਡੇ ਅਕਾਲੀ ਲੀਡਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਕਈ ਸੰਘਰਸ਼ ਲੜੇ ਉਸ ਤੋਂ ਬਾਅਦ ਹੀ ਅਕਾਲ ਦਲ ਹੋਂਦ ਵਿੱਚ ਆਇਆ ਸੀ। ਅੱਜ ਵੀ ਇਸ ਅਕਾਲੀ ਦਲ ਪਾਰਟੀ ’ਤੇ ਇੱਕ ਪਰਿਵਾਰ ਦਾ ਬੋਲਬਾਲਾ ਹੋ ਚੁੱਕਿਆ ਹੈ। ਅੱਜ ਫਿਰ ਸਾਨੂੰ ਸਾਰਿਆਂ ਨੂੰ ਦੁਬਾਰਾ ਇਕੱਠੇ ਹੋ ਕੇ ਅਕਾਲ ਦਲ ਨੂੰ ਬਚਾਉਣ ਦੀ ਜਰੂਰਤ ਹੈ। ਇਸ ਮੌਕੇ ਜਥੇ. ਚਰਨ ਸਿੰਘ ਨੇ ਸਾਥੀਆਂ ਸਮੇਤ ਸੇਵਾ ਸਿੰਘ ਸੇਖਵਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਉਨ੍ਹਾਂ ਦਾ ਸਾਥ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button