Breaking NewsD5 specialIndiaNewsPoliticsPunjab

ਬਾਦਲਾਂ ਦੀ ਸਿੱਧੂ ਨਾਲ ਟੱਕਰ, ਵਿਦੇਸ਼ ਮੰਤਰੀ ਦਾ ਵੱਡਾ ਐਲਾਨ (ਵੀਡੀਓ)

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫੌਜ ਮੁਖੀ ਨਾਲ ਪਾਈ ਇੱਕ ਜੱਫੀ ਤੋਂ ਭਖਣੀ ਸ਼ੁਰੂ ਹੋਈ ਪੰਜਾਬ ਦੀ ਸਿਆਸਤ ਭਾਵੇਂ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਹਲੇ ਜਾਣ ਦਾ ਸੁਖਦ ਸੁਨੇਹਾ ਵੀ ਲੈ ਆਈ ਹੈ, ਪਰ ਇਸ ਦੇ ਬਾਵਜੂਦ ਸਿਆਸਤ ਦਾ ਇਹ ਚੱਕਰ ਲਗਾਤਾਰ ਗੇੜੇ ਖਾਣੋਂ ਹਟ ਨਹੀਂ ਰਿਹਾ। ਉਸ ਤੋਂ ਬਾਅਦ ਜਿੱਥੇ ਬਾਦਲਾਂ ਨੇ ਇਸ ਲਾਂਘੇ ਨੂੰ ਖੁਲਵਾਉਣ ਦਾ ਸਿਹਰਾ ਨਵਜੋਤ ਸਿੱਧੂ ਤੋਂ ਇਹ ਕਹਿ ਕੇ ਖੋਹਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿਚ ਸਿੱਧੂ ਦਾ ਕੀ ਰੋਲ ਹੈ, ਜੋ ਕੁਝ ਕੀਤਾ ਹੈ ਉਹ ਹਰਸਿਮਰਤ ਕੌਰ ਬਾਦਲ ਨੇ ਕੀਤਾ ਹੈ, ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਵਾਲੇ ਪਾਸੇ ਇਸ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਇੱਕ ਵਾਰ ਫਿਰ ਸਿੱਧੂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਕੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਉਹ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਕਾਰਨ ਹੋ ਰਿਹਾ ਹੈ।

Read Also ਬਾਦਲਾਂ ਬਾਰੇ ਫੇਰ ਬੋਲੇ ਅਵਤਾਰ ਸਿੰਘ ਮੱਕੜ (ਵੀਡੀਓ)

ਪਰ ਜਿਵੇਂ ਕਹਿੰਦੇ ਨੇ ਕਿ ‘ਤੂੰ ਡਾਲ-ਡਾਲ ਮੈਂ ਪਾਤ-ਪਾਤ’ ਠੀਕ ਉਸੇ ਤਰ੍ਹਾਂ ਇਸ ਮਾਮਲੇ ਦੀ ਰਾਜਨੀਤੀ ਵੀ ਪਲ-ਪਲ ਪੈਂਤਰੇ ਬਦਲ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਪਾਕਿਸਤਾਨ ਨੇ ਜਦੋਂ ਉਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਸੁਸ਼ਮਾ ਨੇ ਵੀ ਆਪਣੀ ਭਾਈਵਾਲ ਪਾਰਟੀ ਦੀ ਹਿਮਾਇਤ ਕਰਦਿਆਂ ਪਾਕਿਸਤਾਨੀ ਸਿਆਸਤ ਦੇ ਨਹਿਲੇ ਤੇ ਦਹਿਲਾ ਸੁੱਟਦਿਆਂ ਇਹ ਕਹਿ ਕੇ ਉਸ ਸਮਾਗਮ ਵਿਚ ਸ਼ਾਮਲ ਹੋਣ ਲਈ ਬਾਦਲ ਪਰਿਵਾਰ ਦੀ ਨੂੰਹ ਰਾਣੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਣੇ ਹਰਦੀਪ ਸਿੰਘ ਪੁਰੀ ਨੂੰ ਉਸ ਸਮਾਗਮ ਵਿਚ ਭੇਜਣ ਦਾ ਐਲਾਨ ਕਰ ਦਿੱਤਾ ਕਿ ਜਿਸ ਵੇਲੇ ਪਾਕਿਸਤਾਨ ਵਲੋਂ ਇਸ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਉਸ ਸਮੇਂ ਸੁਸ਼ਮਾ ਚੋਣ ਮੁਹਿੰਮ ਵਿਚ ਵਿਅਸਤ ਹੋਣਗੇ।

ਇਸ ਸੱਦੇ ਤੇ ਪ੍ਰਤੀਕ੍ਰਿਆ ਦਿੰਦਿਆਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਗਾਤਾਰ ਤਿੰਨ ਟਵੀਟ ਕਰਦਿਆਂ ਪਾਕਿਸਤਾਨੀ ਵਿਦੇਸ਼ ਮੰਤਰੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਦਾ ਧੰਨਵਾਦ ਕੀਤਾ। ਉਨ੍ਹਾਂ ਇੱਕ ਹੋਰ ਟਵੀਟ ਵਿਚ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪਾਕਿਸਤਾਨ ਸਰਕਾਰ ਇਸ ਲਾਂਘੇ ਦਾ ਜਲਦ ਤੋਂ ਜਲਦ ਨਿਰਮਾਣ ਕਰਵਾਏਗਾ ਤਾਂ ਕਿ ਸਾਡੇ ਨਾਗਰਿਕ ਉਸ ਲਾਂਘੇ ਦਾ ਇਸਤੇਮਾਲ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋ ਸਕਣ। ਕੁੱਲ ਮਿਲਾ ਕੇ ਲੋਕਾਂ ਦੀ ਨਜ਼ਰ ਹੁਣ ਇਸ ਗੱਲ ਤੇ ਟਿਕੀ ਹੋਈ ਹੈ ਕਿ ਇਸ ਮਾਮਲੇ ਦੀ ’ਸਿਆਸਤ ਵਾਲੀ ਇਹ ਖਿੱਦੋ’ ਇੱਕ ਤੋਂ ਦੂਜੇ ਪਾਲੇ ਵਿੱਚ ਜਾਂਦੀ ਹੋਈ ਇਸ ਖੇਡ ਵਿਚ ਕਿਸ ਨੂੰ ਜੇਤੂ ਕਰਵਾਵੇਗੀ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button