Breaking NewsD5 specialNewsSportsTop News

ਬਾਠ ਨੇ 22 ਸਾਲ ਪੁਰਾਣਾ ਡਿਸਕਸ ਥ੍ਰੋ ਮੀਟ ਰਿਕਾਰਡ ਤੋੜ ਕੀਤਾ ਪਹਿਲਾ ਸਥਾਨ ਹਾਸਲ

ਨਵੀਂ ਦਿੱਲੀ : ਕ੍ਰਿਪਾਲ ਸਿੰਘ ਬਾਠ ਨੇ ਮੰਗਲਵਾਰ ਨੂੰ ਇੱਥੇ 25ਵੀਂ ਏ.ਐੱਫ.ਆਈ. ਰਾਸ਼ਟਰੀ ਫੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ‘ਚ 61.83 ਮੀਟਰ ਦੀ ਕੋਸ਼ਿਸ਼ ਨਾਲ 22 ਸਾਲ ਪੁਰਾਣੇ ਪੁਰਸ਼ਾਂ ਦੇ ਡਿਸਕਸ ਥ੍ਰੋ ਦਾ ਰਿਕਾਰਡ ਤੋੜ ਦਿੱਤਾ। ਕ੍ਰਿਪਾਲ ਸਿੰਘ ਦਾ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ 6 ਸਾਲ ਪਹਿਲਾਂ 59.74 ਸੀ। ਉਨ੍ਹਾਂ ਨੇ 2 ਵਾਰ 61 ਮੀਟਰ ਤੋਂ ਉੱਪਰ ਦੀ ਦੂਰੀ ਤੈਅ ਕੀਤੀ। ਉਨ੍ਹਾਂ ਦਾ 61.83 ਮੀਟਰ ਦਾ ਰਿਕਾਰਡ ਉਨ੍ਹਾਂ ਨੂੰ 62 ਮੀਟਰ ਡਿਸਕਸ ਸੁੱਟਣ ਵਾਲਾ ਤੀਜਾ ਭਾਰਤੀ ਪੁਰਸ਼ ਅਥਲੀਟ ਬਣਾਉਣ ਤੋਂ ਘੱਟ ਰਹਿ ਗਿਆ। ਅਨਿਲ ਕੁਮਾਰ ਦਾ ਪੁਰਾਣਾ ਰਿਕਾਰਡ 59.55 ਮੀਟਰ ਦਾ ਸੀ।

Bhagwant Mann ਨੇ ਦਿੱਤੀ ਖੁਸ਼ਖਬਰੀ, ਨਾਲੇ 117 MLA ਸੱਦਲੇ Chandigarh | D5 Channel Punjabi

ਦਿੱਲੀ ਦੀ ਚੰਦਾ ਔਰਤਾਂ ਦੀ 800 ਮੀਟਰ ਵਿਚ 2:02.11 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ ‘ਤੇ ਰਹੀ। ਪੱਛਮੀ ਬੰਗਾਲ ਦੀ ਲਿਲੀ ਦਾਸ ਦੂਜੇ ਸਥਾਨ ‘ਤੇ ਰਹੀ ਅਤੇ ਉਹ ਏਸ਼ੀਅਨ ਖੇਡਾਂ ਲਈ ਭਾਰਤੀ ਐਥਲੈਟਿਕਸ ਫੈੱਡਰੇਸ਼ਨ ਦੇ ਕੁਆਲੀਫਾਇੰਗ ਸਮੇਂ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੀ। ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਸਵਪਨਾ ਬਰਮਨ ਨੇ ਆਪਣਾ ਹੈਪਟਾਥਲਨ ਖ਼ਿਤਾਬ ਬਰਕਰਾਰ ਰੱਖਿਆ, ਉਨ੍ਹਾਂ ਨੇ 5,800 ਅੰਕ ਜੁਟਾਏ, ਜਿਸ ਨਾਲ ਉਹ ਦੂਜੇ ਸਥਾਨ ‘ਤੇ ਰਹਿਣ ਵਾਲੀ ਮਰੀਨਾ ਜਾਰਜ ਤੋਂ 551 ਅੰਕਾਂ ਨਾਲ ਅੱਗੇ ਰਹੀ। ਪੋਲ ਵਾਲਟ ਵਿਚ ਚਾਰ ਐਥਲੀਟਾਂ ਨੇ 4.90 ਮੀਟਰ ਦੀ ਛਾਲ ਮਾਰੀ, ਜਿਸ ਵਿਚ ਐੱਸ. ਸ਼ਿਵਾ ਅਤੇ ਗੋਕੁਲ ਨਾਥ ਦੋਵਾਂ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਏ ਜਨਾਨਾ ਸੋਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਉੱਤਰ ਪ੍ਰਦੇਸ਼ ਦੇ ਦੀਪਕ ਯਾਦਵ ਚੌਥੇ ਸਥਾਨ ‘ਤੇ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button