Politics

ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਦੀ 12.50 ਕਰੋੜ ਦੀ ਜਾਇਦਾਦ ਕੁਰਕ

ਗਾਜ਼ੀਪੁਰ ਪੁਲੀਸ ਨੇ ਅਫਜ਼ਲ ਅੰਸਾਰੀ ਵੱਲੋਂ ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਅਚਲ ਜਾਇਦਾਦ ਕੁਰਕ ਕੀਤੀ ਹੈ। ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਤੇ ਗਾਜ਼ੀਪੁਰ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਦੀ ਲਖਨਊ ਸਥਿਤ 12.50 ਕਰੋੜ ਰੁਪਏ ਦੀ ਅਚਲ ਜਾਇਦਾਦ ਕੁਰਕ ਕੀਤੀ ਹੈ। ਗਾਜ਼ੀਪੁਰ ਜ਼ਿਲ੍ਹੇ ਦੇ ਐੱਸਪੀ ਰੋਹਨ ਪੀ ਬੋਤਰੇ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਗਾਜ਼ੀਪੁਰ ਪੁਲੀਸ ਨੇ ਅਫਜ਼ਲ ਅੰਸਾਰੀ ਵੱਲੋਂ ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਕੁੱਲ 12 ਕਰੋੜ 50 ਲੱਖ ਰੁਪਏ ਦੀ ਅਚਲ ਜਾਇਦਾਦ ਕੁਰਕ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਫਜ਼ਲ ਅੰਸਾਰੀ ਵੱਲੋਂ ਆਪਣੇ ਸੰਗਠਿਤ ਅਪਰਾਧ ਰਾਹੀਂ ਹਾਸਲ ਕੀਤੇ ਪੈਸਿਆਂ ਨਾਲ ਪਤਨੀ ਫਰਹਤ ਅੰਸਾਰੀ ਦੇ ਨਾਂ ‘ਤੇ ਮੁਹੱਲਾ ਡਾਲੀਬਾਗ, ਲਖਨਊ ਸਥਿਤ ਜ਼ਮੀਨ ‘ਚ ਭਵਨ ਤੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button