ਬਹਿਬਲਕਲਾ ਗੋਲੀਕਾਂਡ ‘ਚ ਆਇਆ ਮੋੜ, ਹੁਣ ਜ਼ੇਲ੍ਹ ਅੰਦਰ ਜਾਣਗੇ ਮੁਲਜ਼ਮ ! ਅਦਾਲਤ ਦਾ ਆਇਆ ਵੱਡਾ ਫੈਸਲਾ
ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਪੁਲਿਸ ਸਰਕਾਰੀ ਗਵਾਹ ਬਣਾਉਣਾ ਚਾਹੁੰਦੀ ਸੀ। ਜਿਸ ਲਈ ਐੱਸ ਆਈ ਟੀ ਵੱਲੋਂ ਫਰੀਦਕੋਟ ਦੀ ਅਦਾਲਤ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ ਤੇ ਅੱਜ ਇਸ ਪਟੀਸ਼ਨ ‘ਤੇ ਸੁਣਵਾਈ ਹੋਈ ਤੇ ਮਾਣਯੋਗ ਅਦਾਲਤ ਨੇ ਇਸ ਪਟੀਸ਼ਨ ‘ਤੇ ਆਪਣੀ ਸਹਿਮਤੀ ਦਿੰਦੇ ਹੋਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ ਗਵਾਹ ਬਣਾਉਣ ਦੀ ਇਜ਼ਾਜਤ ਦੇ ਦਿੱਤੀ ਹੈ।
🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ
ਦੱਸ ਦਈਏ ਇਸ ਤੋਂ ਪਹਿਲਾਂ ਉਹ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੇ ਮੁੱਖ ਮੁਲਜ਼ਮਾਂ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਸ਼ਾਮਲ ਸੀ। ਸੋ ਅਦਾਲਤ ਵੱਲੋਂ ਦਾ ਪ੍ਰਦੀਪ ਸਿੰਘ ਨੂੰ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਗਵਾਹ ਦੇ ਨਾਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਕਿ ਨਵਾਂ ਮੋੜ ਆਉਂਦਾ ਕਿਉਂਕਿ ਲੰਬੇ ਸਮੇਂ ਤੋਂ ਇਹ ਮਾਮਲਾ ਚਲਦਾ ਆ ਰਿਹਾ ਹੈ ਤੇ ਸਿੱਖਾਂ ਦੇ ਜਖ਼ਮ ਹਾਲੇ ਵੀ ਅੱਲ੍ਹੇ ਹੀ ਹਨ। ਅਖੀਰ ਕਦੋਂ ਤੱਕ ਇਸ ਮਾਮਲੇ ‘ਚ ਦੋਸ਼ੀ ਜੇਲ੍ਹ ਦੇ ਅੰਦਰ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.