NewsBreaking NewsD5 specialPunjab

ਬਲਾਤਕਾਰ ਦੇ ਪੀੜਤ ਆਏ ਸਾਹਮਣੇ, ਪੀੜਤਾਂ ਦੇ ਮੂੰਹੋਂ ਸੁਣੋ ਸਾਰੀ ਕਹਾਣੀ (ਵੀਡੀਓ)

ਲੁਧਿਆਣਾ : ਜਬਰ ਜਨਾਹ, ਬਲਾਤਕਾਰ,ਆਦਿ ਦੀਆਂ ਘਟਨਾਵਾਂ ਨਾਲ ਪੰਜਾਬ ਦਹਿਲ ਗਿਆ ਹੈ। ਜ਼ਬਰ-ਜਨਾਹ ਮਾਮਲਿਆ ‘ਚ ਲਗਾਤਾਰ ਹੋ ਰਿਹੈ ਵਾਧਾ। ਹਵਸ ਨਾਲ ਅੰਨ੍ਹੇ ਲੋਕਾਂ ਦੇ ਵੱਧ ਰਹੇ ਨੇ ਹੌਸਲੇ, ਪੁਲਿਸ ਪ੍ਰਸ਼ਾਸਨ ‘ਤੇ ਚੁੱਕੇ ਜਾ ਰਹੇ ਨੇ ਸਵਾਲ, ਆਖਿਰ ਲੜਕੀਆਂ ਕਿਉਂ ਨੇ ਅਸੁਰੱਖਿਅਤ? ਗੱਲ ਕਰਾਂਗੇ ਲੁਧਿਆਣੇ ਦੀ ਜਿੱਥੋਂ ਦੇ ਕਸਬਾ ਮੁੱਲਾਂਪੁਰ ‘ਚ ਬੀਤੇ ਦਿਨ ਸਮੂਹਿਕ ਗੈਂਗਰੇਪ ਦੀ ਵਾਰਦਾਤ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਲੜਕੀ ਆਪਣੇ ਦੋਸਤ ਦੇ ਨਾਲ ਚਾਕਲੇਟ ਡੇ ਮਨਾਉਣ ਲਈ ਉਸਦੀ ਕਾਰ ਚ ਸਵਾਰ ਹੋ ਕੇ ਗਈ ਹੋਈ। ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਫਿਰ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਦੋਸਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਤੋਂ ਹੀ ਲੜਕੀ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਪੁੱਜੇ ਹਨ ਪਰ ਹਾਲੇ ਤੱਕ ਉਸ ਦਾ ਮੈਡੀਕਲ ਵੀ ਨਹੀਂ ਕਰਵਾਇਆ ਜਾ ਰਿਹਾ।

Read Also Sketches of Ludhiana ਗੈਂਗਰੇਪ ਦੇ ਦੋਸ਼ੀ, ਬਲਾਤਕਾਰ ਪੀੜਤ ਕੁੜੀ ਦਾ ਬਿਆਨ ਸੁਣੋ (ਵੀਡੀਓ)

ਉਨ੍ਹਾਂ ਦੱਸਿਆ ਕਿ ਕਿਵੇਂ ਲੜਕੇ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੀ ਦੋਸਤ ਨੂੰ ਕਿਡਨੈਪ ਕਰਕੇ ਉਨ੍ਹਾਂ ਤੋਂ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਗਈ ਅਤੇ ਫਿਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਲੜਕੀ ਦੇ ਨਾਲ ਬਲਾਤਕਾਰ ਵੀ ਕੀਤਾ ਗਿਆ। ਲੁਧਿਆਣਾ ਦੇਹਾਤੀ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਰਾਤ ਹੀ ਉਨ੍ਹਾਂ ਨੇ ਇਸ ਇਸ ਸੰਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੜਕੀ ਨੂੰ ਮੈਡੀਕਲ ਲਈ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਅਤੇ ਜਲਦੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਉਹ ਇਸ ਸਬੰਧੀ ਜੋ ਵੀ ਮੁਲਜ਼ਮ ਪਾਏ ਜਾਣਗੇ ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button