ਬਲਾਤਕਾਰੀ ਚਾਚੇ ਤੇ 13 ਸਾਲਾ ਗਰਭਵਤੀ ਪੀੜਤਾ ਬੱਚੀ ਨੂੰ ਮਹਾਂਪੰਚਾਇਤ ਨੇ ਜ਼ਿੰਦਾ ਸਾੜਨ ਦਾ ਦਿੱਤਾ ਫਰਮਾਨ
ਜਮਸ਼ੇਦਪੁਰ: ਚਾਈਬਾਸਾ ਦੇ ਮੰਝਾਰੀ ਇਲਾਕੇ ‘ਚ ਇੱਕ ਵਿਅਕਤੀ ਨੇ ਆਪਣੀ 13 ਸਾਲਾ ਦੀ ਭਤੀਜੀ ਨਾਲ ਕੁਕਰਮ ਕੀਤਾ ਜਿਸ ਨਾਲ ਉਹ ਗਰਭਵਤੀ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਮਹਾਪੰਚਾਇਤ ਬੁਲਾਈ ਜਿਥੇ 28 ਸਾਲਾ ਦੋਸ਼ੀ ਰੋਬਿਨ ਨੇ ਆਪਣਾ ਗੁਨਾਹ ਕਬੂਲ ਕੀਤਾ ਅਤੇ ਪੰਚਾਇਤ ਨੇ ਪੀੜਤਾ ‘ਤੇ ਪੰਜ ਲੱਖ ਦਾ ਜ਼ੁਰਮਾਨਾ ਲਗਾਇਆ ਤੇ ਨਾਲ ਹੀ ਦੋਵਾਂ ਨੂੰ ਜ਼ਿੰਦਾ ਸਾੜਨ ਦਾ ਫਰਮਾਨ ਸੁਣਾ ਦਿੱਤਾ।
Read Also ਤਾਰੀਖ ‘ਤੇ ਜਾ ਰਹੀ ਬਲਾਤਕਾਰੀ ਪੀੜਤਾ ਹੋਈ ਤੇਜ਼ਾਬੀ ਹਮਲੇ ਸ਼ਿਕਾਰ
ਦੱਸਿਆ ਜਾ ਰਿਹਾ ਹੈ ਕਿ ਫਰਮਾਨ ਮਹਾਪੰਚਾਇਤ ਨੇ ਮੰਗਲਵਾਰ ਸ਼ਾਮ ਕਰੀਬ 5 ਵਜੇ ਸੁਣਾਇਆ। ਇਸ ਦੌਰਾਨ ‘ਹੋ ਆਦਿਵਾਸੀ ਸਮਾਜ ਨੌਜਵਾਨ ਮਹਾਸਭਾ’ ਦੇ ਅਧਿਕਾਰੀ ਅਤੇ ਪਿੰਡ ਵਾਸੀ ਮੌਜੂਦ ਸਨ। ਪਹਿਲਾਂ ਮਹਾਪੰਚਾਇਤ ਨੇ ਰੇਪ ਦੇ ਦੋਸ਼ੀ ਰੋਬਿਨ ਨੂੰ ਪੰਚਾਇਤ ‘ਚ ਬੁਲਾਇਆ, ਜਿੱਥੇ ਉਸ ਨੇ ਜ਼ੁਰਮ ਕਬੂਲ ਕਰ ਲਿਆ ਇਸ ਤੋਂ ਬਾਅਦ ਮਹਾਪੰਚਾਇਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਐਸ.ਪੀ. ਕ੍ਰਾਂਤੀ ਕੁਮਾਰ ਨੇ ਐਸ.ਡੀ.ਪੀ.ਓ. ਅਮਰ ਕੁਮਾਰ ਪਾਂਡੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਦੀ ਜਾਂਚ ਕਰਵਾਈ ਜਾ ਹੀ ਹੈ। ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੱਚੀ ਨੂੰ ਡਰਾ ਕੇ ਕਈ ਮਹੀਨੇ ਤੱਕ ਕੀਤਾ ਕੁਕਰਮ : ਜਾਣਕਾਰੀ ਦੇ ਮੁਤਾਬਕ ਰੋਬਿਨ ਦਾ ਕਰੀਬ 3 ਸਾਲ ਤੋਂ ਪੀੜਤਾ ਦੇ ਘਰ ਆਉਣਾ – ਜਾਣਾ ਸੀ । ਲਗਭਗ ਦੋ ਸਾਲ ਤੋਂ ਰੋਬਿਨ ਪੀੜਤਾ ਦੇ ਘਰ ਵਿੱਚ ਰਹਿਣ ਲੱਗਿਆ। ਇਸਦੇ ਚਲਦੇ ਰੋਬਿਨ ਨੇ ਡਰਾ – ਧਮਕਾ ਕੇ ਛੇਵੀਂ ਜਮਾਤ ਵਿੱਚ ਪੜ੍ਹਨੇ ਵਾਲੀ 13 ਸਾਲ ਦੀ ਭਤੀਜੀ ਨਾਲ ਕੁਕਰਮ ਕੀਤਾ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.