NewsBreaking NewsD5 specialInternational

‘ਬਰੈਂਪਟਨ ਟਰਾਂਜਿਟ ‘ਚ ਸਫਰ ਕਰਨ ਵਾਲਿਆਂ ਲਈ ਫੇਸ ਮਾਸਕ ਪਾਉਣਾ ਲਾਜ਼ਮੀ’

ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ 2 ਜੁਲਾਈ ਤੋਂ ਬਰੈਂਪਟਨ ਟਰਾਂਜਿਟ ਵਿਚ ਸਫਰ ਕਰਨ ਵਾਲਿਆਂ ਲਈ ਫੇਸ ਮਾਸਕ ਪਾਉਣਾ ਜਰੂਰੀ ਹੋਵੇਗਾ। ਪੀਲ ਰੀਜਨ ਦੇ ਕੁਝ ਹਿੱਸਿਆਂ ਵਿੱਚ ਹੁਣ ਪਬਲਿਕ ਟਰਾਂਜਿ਼ਟ ਵਿੱਚ ਸਫਰ ਕਰਦੇ ਸਮੇਂ ਮੂੰਹ ਉੱਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਹ ਫੈਸਲਾ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਨੌਨ-ਮੈਡੀਕਲ ਮਾਸਕ ਵੀ ਹੋ ਸਕਦੇ ਹਨ ਤੇ ਜਾਂ ਫਿਰ ਸਕਾਰਫ ਜਾਂ ਹੋਰ ਤਰ੍ਹਾਂ ਦੀ ਫੇਸ ਕਵਰਿੰਗ ਵੀ ਹੋ ਸਕਦੀ ਹੈ।

ਢੱਡਰੀਆਂ ਵਾਲੇ ਨੂੰ ਮਿਲੀਆਂ ਧਮਕੀਆਂ, ਵੱਡੇ ਹਮਲੇ ਦੀ ਤਿਆਰੀ!

ਮੇਅਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਵਲੋਂ ਇਹ ਸਿਫਾਰਿਸ ਵੀ ਕੀਤੀ ਜਾਂਦੀ ਹੈ ਕਿ ਸਥਾਨਕ ਵਾਸੀ ਬਸ ਸਟੌਪਜ, ਟਰਮੀਨਲ ਤੇ ਬੱਸਾਂ ਆਦਿ ‘ਤੇ ਜਿਥੇ ਹਮੇਸਾਂ ਫਿਜੀਕਲ ਡਿਸਟੈਂਸਿੰਗ ਸੰਭਵ ਨਹੀਂ ਹੁੰਦੀ ਵੀ ਮਾਸਕ ਪਾਉਣ। ਬ੍ਰਾਊਨ ਨੇ ਆਖਿਆ ਕਿ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕ ਪਬਲਿਕ ਟਰਾਂਜਿਟ ਰਾਹੀਂ ਹੀ ਆਪਣੇ ਕੰਮਾਂ ਕਾਰਾਂ ਉਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਯਾਤਰੀਆਂ ਨੂੰ ਸੁਰਖਿਅਤ ਰਖਣ ਲਈ ਉਹ ਜੋ ਸੰਭਵ ਹੋਵੇਗਾ ਉਹ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button