Breaking NewsD5 specialIndiaNewsTop News

ਬਰਾਤੀਆਂ ਦੀ ਕਾਰ ਅਤੇ ਟਰੱਕ ‘ਚ ਟੱਕਰ, ਇੱਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

ਨਵੀਂ ਦਿੱਲੀ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ‘ਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਹਾਦਸਾ ਮੈਗਾ ਹਾਈਵੇਅ ‘ਤੇ ਗੁਡਾਮਲਾਨੀ ਥਾਣਾ ਖੇਤਰ ‘ਚ ਇੱਕ ਬੋਲੈਰੋ ਅਤੇ ਟਰੱਕ ਦੀ ਟੱਕਰ ਕਾਰਨ ਹੋਇਆ। ਸਾਰੇ ਮ੍ਰਿਤਕ ਇੱਕ ਹੀ ਪਰਿਵਾਰ ਦੇ ਸਨ।

Moose wala ਦੇ ਕਾਤਲਾਂ ਦਾ ਲੱਗਿਆ ਪਤਾ? ਘਰੋਂ ਚਕਿਆ ਪੁਲਿਸ ਨੇ ਬੰਦਾ? ਕਰ ਗਿਆ ਵੱਡੇ ਖ਼ੁਲਾਸੇ | D5 Channel Punjabi

ਅਧਿਕਾਰੀਆਂ ਮੁਤਾਬਕ ਕਾਰ ਸਵਾਰ ਸਾਰੇ ਲੋਕ ਇਕ ਬਰਾਤ ‘ਚ ਸ਼ਾਮਲ ਹੋਣ ਗਏ ਸਨ। ਮ੍ਰਿਤਕਾਂ ਦੀ ਕਾਰ ਵਿਆਹ ਵਾਲੀ ਥਾਂ ਤੋਂ ਮਹਿਜ 8 ਕਿਲੋਮੀਟਰ ਪਹਿਲਾਂ ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ’ਚ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਿਕ 2 ਹੋਰਨਾਂ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ।

Moose Wala ਦੇ ਘਰ ਪਹੁੰਚੇ Rahul Gandhi, ਪਰਿਵਾਰ ਨੂੰ ਮਿਲ ਹੋਇਆ ਭਾਵੁਕ,ਦੇਖੋ ਸਿੱਧਾ Live | D5 Channel Punjabi

ਅਧਿਕਾਰੀਆਂ ਮੁਤਾਬਕ ਬੋਲੈਰੋ ’ਚ ਕੁੱਲ 8 ਲੋਕ ਸਵਾਰ ਸਨ। ਉਨ੍ਹਾਂ ’ਚ ਮ੍ਰਿਤਕਾਂ ਦੀ ਪਛਾਣ ਪੁਨਮਾ ਰਾਮ (45), ਪ੍ਰਕਾਸ਼ ਬਿਸ਼ਨੋਈ (28), ਮਨੀਸ਼ ਬਿਸ਼ਨੋਈ (12), ਪ੍ਰਿੰਸ ਬਿਸ਼ਨੋਈ (5), ਭਾਗੀਰਥ ਰਾਮ (38), ਪੁਨਮਾ ਰਾਮ (48), ਮਾਂਗੀਲਾਲ (38) ਅਤੇ ਬੁੱਧਰਾਮ (40) ਦੇ ਰੂਪ ’ਚ ਹੋਈ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button