ਬਰਫਬਾਰੀ ‘ਚ ਫਸੀ ਗਰਭਵਤੀ ਮਹਿਲਾ ਦੀ ਫੌਜੀਆਂ ਨੇ ਬਚਾਈ ਜਾਨ

ਕੁਪਵਾੜਾ : ਭਾਰਤੀ ਫੌਜ ਦੇ ਜਵਾਨਾਂ ਨੇ ਕਸ਼ਮੀਰ ਦੇ ਕੁਪਵਾੜਾ ਵਿੱਚ ਬਰਫ ‘ਚ ਫਸੀ ਇੱਕ ਗਰਭਵਤੀ ਮਹਿਲਾ ਨੂੰ ਬਚਾਇਆ ਅਤੇ ਹਸਪਤਾਲ ਤੱਕ ਪਹੁੰਚਾਇਆ। ਫੌਜ ਦੇ ਜਵਾਨ 2 ਕਿਲੋਮੀਟਰ ਤੱਕ ਜੰਮੀ ਬਰਫ ‘ਚ ਪੈਦਲ ਚੱਲ ਕੇ ਗਰਭਵਤੀ ਮਹਿਲਾ ਨੂੰ ਹਸਪਤਾਲ ਤੱਕ ਪਹੁੰਚਾਇਆ। ਘਟਨਾ ਮੰਗਲਵਾਰ ਦੇਰ ਰਾਤ ਦੀ ਹੈ। ਕੁਪਵਾੜਾ ਦੇ ਕਰਾਲਪੁਰਾ ‘ਚ ਫੌਜ ਦੇ ਕੋਲ ਮੰਜ਼ੂਰ ਅਹਿਮਦ ਸ਼ੇਖ ਨਾਮਕ ਸ਼ਖਸ ਦਾ ਫੋਨ ਆਇਆ। ਉਸ ਨੇ ਫੌਜ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਸ਼ਬਨਮ ਬੇਗਮ ਨੂੰ ਪ੍ਰਸਵ ਪੀੜਾਂ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਣ ਦੀ ਜ਼ਰੂਰਤ ਹੈ।
BIG NEWSਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨਾਲ Exclusive Interview,ਕੇਂਦਰ ਨਾਲ ਮੀਟਿੰਗ ‘ਤੇ ਵੱਡੇ ਖੁਲਾਸੇ
ਭਾਰੀ ਬਰਫਬਾਰੀ ਅਤੇ ਖ਼ਰਾਬ ਮੌਸਮ ਦੇ ਕਾਰਨ, ਨਾ ਤਾਂ ਸਮੁਦਾਇਕ ਸਿਹਤ ਸੇਵਾ ਵਾਹਨ ਅਤੇ ਨਾ ਹੀ ਨਾਗਰਿਕ ਟ੍ਰਾਂਸਪੋਰਟ ਉਪਲੱਬਧ ਸੀ। ਸੜਕ ‘ਤੇ ਜਮੀ ਬਰਫ ਸਾਫ਼ ਕਰਨਾ ਵੀ ਸੰਭਵ ਨਹੀਂ ਸੀ। ਗੰਭੀਰਤਾ ਦੀ ਹਾਲਤ ਨੂੰ ਦੇਖਦੇ ਹੋਏ, ਫ਼ੌਜ ਦੇ ਜਵਾਨ ਇੱਕ ਨਰਸਿੰਗ ਸਟਾਫ ਅਤੇ ਮੈਡੀਕਲ ਉਪਕਰਣ ਦੇ ਨਾਲ ਮੌਕੇ ‘ਤੇ ਪੁੱਜੇ। ਫੌਜ ਦੇ ਜਵਾਨਾਂ ਨੇ ਮਹਿਲਾ ਅਤੇ ਪਰਿਵਾਰ ਨੂੰ ਜਮੀ ਬਰਫ ‘ਚ 2 ਕਿਲੋਮੀਟਰ ਤੱਕ ਪਹੁੰਚਾਇਆ, ਜਿੱਥੋਂ ਮਹਿਲਾ ਨੂੰ ਕਰਾਲਪੁਰਾ ਹਸਪਤਾਲ ਲੈ ਜਾਇਆ ਗਿਆ। ਹਸਪਤਾਲ ਪੁੱਜਣ ‘ਤੇ ਮਹਿਲਾ ਨੂੰ ਤੁਰੰਤ ਚਿਕਿਤਸਾ ਕਰਮਚਾਰੀਆਂ ਨੇ ਦੇਖਭਾਲ ਸ਼ੁਰੂ ਕਰ ਦਿੱਤੀ।
🔴LIVE| ਸੁਪਰੀਮ ਕੋਰਟ ਦਾ ਕੇਂਦਰ ‘ਤੇ ਵੱਡਾ ਐਕਸ਼ਨ! ਕਿਸਾਨਾਂ ਦੇ ਹੱਕ ‘ਚ ਫੈਸਲਾ,ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾ!
ਫੌਜ ਨੇ ਇੱਕ ਬਿਆਨ ‘ਚ ਕਿਹਾ, ਪੀੜਿਤ ਪਰਿਵਾਰ ਅਤੇ ਨਾਗਰਿਕ ਪ੍ਰਸ਼ਾਸਨ ਨੇ ਮਾਨਵੀ ਕੋਸ਼ਿਸ਼ਾਂ ਲਈ ਫ਼ੌਜ ਦੀ ਟੁਕੜੀ ਨੂੰ ਧੰਨਵਾਦ ਦਿੱਤਾ ਅਤੇ ਸੰਕਟ ਦੇ ਸਮੇਂ ਫੌਜ ਨੂੰ ਅਵਾਮ ਦੇ ਸੱਚੇ ਦੋਸਤ ਦੇ ਰੂਪ ‘ਚ ਸਰਾਹਿਆ। ਬੱਚੇ ਦੇ ਜਨਮ ਤੋਂ ਬਾਅਦ ਪਿਤਾ ਸੈਨਿਕਾਂ ਨੂੰ ਮਠਿਆਈ ਵੰਡਣ ਓਪਰੇਟਿੰਗ ਬੇਸ ‘ਤੇ ਪੁੱਜੇ। ਹੁਣ ਤੱਕ ਫੌਜ ਦੇ ਜਵਾਨਾਂ ਨੇ ਕਸ਼ਮੀਰ ‘ਚ 2 ਦਰਜਨ ਤੋਂ ਜਿਆਦਾ ਗਰਭਵਤੀ ਔਰਤਾਂ ਨੂੰ ਬਫੀਰਲੇ ਇਲਾਕੀਆਂ ਤੋਂ ਬਾਹਰ ਕੱਢਿਆ ਹੈ।
It’s a BOY !!! Army helps Shabnam from Kupwara get to a hospital. Baby & Mum doing well. @adgpi pic.twitter.com/sblpKL5LqO
— Shreya Dhoundial (@shreyadhoundial) January 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.