PunjabTop News

ਬਰਨਾਲਾ :- ਹਵਸ ‘ਚ ਅੰਨੇ ਹੋਏ 74 ਸਾਲਾ ਵਿਅਕਤੀ ਨੇ ਟੱਪੀਆਂ ਸਾਰੀਆਂ ਹੱਦਾਂ ,ਸਕੂਲ ‘ਚ ਨਾਬਾਲਗ ਬੱਚੀ ਨਾਲ ਜ.ਬ.ਰ ਦੀ ਕੋਸ਼ਿਸ਼

ਬਰਨਾਲਾ ਦੇ ਪਿੰਡ ਵਿੱਚ 9 ਸਾਲਾ ਬੱਚੀ ਨਾਲ 70 ਸਾਲਾ ਵਿਅਕਤੀ ਵਲੋਂ ਬਲਾਤਕਾਰ ਕਰਨ ਦੀ ਕੋਸਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,
ਮਾਮਲਾ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਦਾ ਜਿੱਥੇ ਬੀਤੇ ਕੱਲ ਇਕ 70 ਸਾਲਾ ਵਿਅਕਤੀ ਵਲੋਂ ਸਕੂਲ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਧੱਕੇ ਨਾਲ ਹੀ ਸਕੂਲ ਦੇ ਅੰਦਰ ਬਣੇ ਬਰਾਂਡਿਆਂ ਵਿੱਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਗਈਆਂ , ਅਤੇ ਬਾਬੇ ਨੇ ਧੱਕੇ ਨਾਲ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਉਹਨੇ ਉਸ ਨੂੰ ਗੋਦੀ ਚੁੱਕ ਲਿਆ ਤਾਂ ਇੱਨ੍ਹੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਗਿਆ। ਜਿਸ ਨੂੰ ਵੇਖਦਿਆਂ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ। ਬਾਬਾ ਕੋਈ ਹੋਰ ਨਹੀਂ, ਪਿੰਡ ਦਾ ਰਹਿਣ ਵਾਲਾ ਨਿੱਕਲਿਆ। ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਤਫਤੀਸ਼ ਅਧਿਕਾਰੀ ਨੇ ਬੱਚੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬਾਬੇ ਖਿਲਾਫ ਅਧੀਨ ਜ਼ੁਰਮ 75,76 BNS & 12 POCSO ACT ਤਹਿਤ ਮਾਮਲਾ ਵ ਦਰਜ ਕਰ ਲਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਵੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button