
ਬਰਨਾਲਾ 08 ਨੰਵਬਰ
ਬਰਨਾਲਾ ਦੇ ਥਾਣਾ ਸਿਟੀ ਵਿਖੇ ਤੈਨਾਤ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ 278 (CCTNS ਆਪਰੇਟਰ ਥਾਣਾ ਸਿਟੀ ਬਰਨਾਲਾ) ਦੇ ਵੱਲੋਂ ਥਾਣਾ ਸਿਟੀ ਦੇ ਮਾਲਖਾਨੇ ਦੇ ਵਿੱਚੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਰਿਕਵਰੀ ਹੋਈ ਲੱਖਾ ਰੁਪਏ ਦੀ ਨਗਦੀ ਸਮੇਤ ਸੋਨੇ ਨੂੰ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਥਾਣਾ ਸਿਟੀ ਵਿਖੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਮਮਲਾ ਥਾਣਾ ਸਿਟੀ 1 ਬਰਨਾਲਾ ਵਿਖੇ ਤੈਨਾਤ ਸਬ ਇੰਸਪੈਕਟਰ ਮਨਪ੍ਰੀਤ ਕੌਰ ਦੇ ਵੱਲੋਂ ਦਿਤੀ ਸ਼ਿਕਾਇਤ ਤੇ ਦਰਜ ਕੀਤੀ ਹੈ, ਜੌ ਮਿਤੀ 01/08/ 2025 ਐਫਆਈਆਰ ਨੰਬਰ 346 ਵੱਖ-ਵੱਖ ਧਾਰਾ ਤਹਿਤ ਥਾਣਾ ਸਿਟੀ ਬਰਨਾਲਾ ਦਰਜ ਹੋਇਆ। ਜਾਣਕਾਰੀ ਅਨੁਸਾਰ ਦੋਸ਼ੀ ਸਿਪਾਹੀ ਹਰਪ੍ਰੀਤ ਸਿੰਘ ਪੁੱਤਰ ਰਾਜੂ ਗਿੱਲ ਨਿਵਾਸੀ ਤਲਵੰਡੀ ਰੋਡ ਭਦੌੜ ਜੋ ਪਿਛਲੇ ਲੰਬੇ ਸਮੇਂ ਤੋਂ ਥਾਣਾ ਸਿਟੀ ਵਨ ਵਿਖੇ ਸਹਾਇਕ ਮੁਨਸ਼ੀ ਤੈਨਾਤ ਸੀ। ਵੱਖ-ਵੱਖ ਮੈਂ ਨਾ ਕੁਲ ਤੇਰਾ ਮਾਮਲਿਆਂ ਦੇ ਵਿੱਚ ਰਿਕਵਰ ਹੋਈ ਨਗਦੀ ਦੇ ਵਿੱਚੋਂ 55 ਲੱਖ 48 ਹਾਜ਼ਰ 50 ਰੁਪਏ ਅਤੇ 146.350 ਗ੍ਰਾਮ ਸੋਨਾ ਚੋਰੀ ਕੀਤਾ ਗਿਆ ਸੀ।ਜਿਸ ਦੀ ਸੀਸੀਟੀਵੀ ਥਾਣੇ ਦੇ ਮਾਲ ਖਾਨੇ ਦੇ ਲੱਗੇ ਕੈਮਰੇ ਦੇ ਵਿੱਚ ਕੈਦ ਹੋਈ ਹੈ। ਜਿਸ ਤਹਿਤ ਦੋਸ਼ੀ ਸਿਪਾਹੀ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।
ਦੋਸ਼ੀ ਹਰਪ੍ਰੀਤ ਦੀ ਪਹਿਲਾਂ ਵੀ ਹੋ ਚੁੱਕੀ ਹੈ ਬੇਲ ਰਿਜੈਕਟ
ਜਾਣਕਾਰੀ ਦੇ ਅਨੁਸਾਰ ਦੋਸ਼ੀ ਸਿਪਾਹੀ ਹਰਪ੍ਰੀਤ ਸਿੰਘ ਦੇ ਵੱਲੋਂ ਬੇਲ ਨੰਬਰ 1403/25 ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਮਿਤੀ 27/08/2025 ਨੂੰ ਲਗਾਈ ਗਈ ਸੀ। ਮਾਨਯੋਗ ਅਦਾਲਤ ਦੇ ਵੱਲੋਂ ਜਮਾਨਤ ਰਿਜੈਕਟ ਕਰ ਕੀਤੀ ਗਈ ਸੀ। ਜਿਸ ਤੋਂ ਬਾਅਦ ਆਖਰ ਦੋਸ਼ੀ ਹਰਪ੍ਰੀਤ ਸਿੰਘ ਅਦਾਲਤ ਵਿੱਚ ਸਰੰਡਰ ਕਰ ਗਿਆ।
ਜ਼ੁਲਮ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ,ਚਾਹੇ ਕਿਉਂ ਨਾ ਹੋਵੇ ਪੁਲਿਸ ਮੁਲਾਜ਼ਮ – ਐਸਐਸਪੀ ਸਰਫਰਾਜ ਆਲਮ
ਇਸ ਸਬੰਧੀ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਆਈਪੀਐਸ ਨੇ ਕਿਹਾ ਕਿ ਜ਼ੁਲਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਪੁਲਿਸ ਮੁਲਾਜ਼ਮ ਕਿਉਂ ਹੀ ਨਾ ਹੋਵੇ ਉਹਨਾਂ ਕਿਹਾ ਕਿ ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ ਬਰਨਾਲਾ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਗਈ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




