Breaking NewsPunjabTop News

ਬਰਗਾੜੀ ਬੇਅਦਬੀ ਮਾਮਲਿਆਂ ਦਾ ਦੋਸ਼ੀ ਸੰਦੀਪ ਬਰੇਟਾ ਹੱਲੇ ਵੀ ਪੱਕੜ ਤੋਂ ਬਾਹਰ, ਕੱਲ੍ਹ ਫੜਿਆ ਗਿਆ ਵਿਅਕਤੀ ਨਿਕਲਿਆ ਦਿੱਲੀ ਦਾ ਨਿਵਾਸੀ

ਫ਼ਰੀਦਕੋਟ : ਬਰਗਾੜੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨ ਬੇਅਦਬੀ ਮਾਮਲਿਆਂ ਦੇ ਦੋਸ਼ੀ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਹੁਣ ਇਸ ਦੇ ਨਾਲ ਜੂੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਹਿਰਾਸਤ ਵਿਚ ਲਿਆ ਗਿਆ ਇਸ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ। ਦਰਅਸਲ ਇਹ ਵਿਅਕਤੀ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ।

ਅੱਧੀ ਰਾਤ ਨੂੰ ਕਿਸਾਨਾਂ ਦਾ ਫ਼ੈਸਲਾ, ਹਾਈਵੇਅ ‘ਤੇ ਗੱਡੇ ਟੈਂਟ! ਜਥੇਬੰਦੀਆਂ ਦਾ ਪੱਕਾ ਮੋਰਚਾ D5 Channel Punjabi

ਪੰਜਾਬ ਪੁਲਿਸ ਲਈ ਇੱਕ ਹੋਰ ਨਮੋਸ਼ੀ ਵਾਲੀ ਗੱਲ ਹੈ, ਉਕਤ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦਾ ਐਲਾਨ ਕਰਨ ਲਈ ਕਾਹਲੀ ਕੀਤੀ। ਇਸ ਸਬੰਧੀ ਫ਼ਰੀਦਕੋਟ ਪੁਲਿਸ ਨੇ ਖੁਦ ਟਵੀਟ ਕਰ ਇਹ ਗੱਲ ‘ਤੇ ਮੋਹਰ ਲਗਾਈ ਹੈ ਕਿ ਫੜਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ।

ਹਜ਼ਾਰਾਂ ਪਰਿਵਾਰਾਂ ਦੀ ਖ਼ਤਰੇ ’ਚ ਰੋਜ਼ੀ, ਸਰਕਾਰ ਦਾ ਵੱਡਾ ਫੈਸਲਾ, ਵੱਡੀਆਂ ਰੌਣਕਾਂ ਤੋਂ ਬਾਅਦ ਹੋਈ ਸੁੰਨ |

ਉਨ੍ਹਾਂ ਟਵੀਟ ਕਰ ਲਿਖਿਆ ਕਿ “ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਦੁਆਰਾ ਜਾਰੀ ਕੀਤੇ ਗਏ LOC ਦੇ ਅਧਾਰ ‘ਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਨੂੰ ਹਿਰਾਸਤ ਵਿੱਚ ਲੈਣ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਥਾਰਟੀਜ਼, ਬੈਂਗਲੁਰੂ ਹਵਾਈ ਅੱਡੇ ਤੋਂ ਇੱਕ ਸੰਚਾਰ ਪ੍ਰਾਪਤ ਹੋਇਆ ਸੀ। ਮਾਮਲੇ ਦੀ ਤੁਰੰਤ ਪੁਖਤਾ ਜਾਂਚ ਕੀਤੀ ਗਈ। ਇਹ ਪਤਾ ਲੱਗਾ ਹੈ ਕਿ ਬੈਂਗਲੁਰੂ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਬੇਅਦਬੀ ਕਾਂਡ ਦਾ ਲੋੜੀਂਦਾ ਦੋਸ਼ੀ ਸੰਦੀਪ ਬਰੇਟਾ ਵਾਸੀ ਸਿਰਸਾ, ਹਰਿਆਣਾ ਨਹੀਂ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button