D5 specialPolitics

ਬਰਗਾੜੀ ਤੋਂ ਬਾਅਦ ਸ਼ਨੀਵਾਰ 14 ਦਸੰਬਰ 2019 ਸ਼੍ਰੋਮਣੀ ਅਕਾਲੀ ਦਲ ਲਈ ਇਮਤਿਹਾਨ ਦੀ ਘੜੀ

ਟਕਸਾਲੀਆਂ  ਲਈ ਨੌਜਵਾਨ ਵਰਗ ਨੂੰ ਨਾਲ ਜੋੜਨਾ ਚੁਣੌਤੀ
ਚੰਡੀਗੜ, 13 ਦਸੰਬਰ, 2019 : ਪੰਜਾਬ ਵਿਚ ਅਕਾਲੀ ਦਲ ਤੇ ਭਾਜਪਾ ਗਠਜੋੜ ਸਮੇਂ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਫਿਰ ਬਰਗਾੜੀ ਕਾਂਡ  ਵਿਚ ਬੁਰੀ ਤਰਾਂ ਫਸੇ ਸ਼੍ਰੋਮਣੀ ਅਕਾਲੀ ਦਲ ਲਈ 14 ਦਸੰਬਰ 2019 ਦਿਨ ਸ਼ਨੀਵਾਰ ਵੀ ਵੱਡੀ ਇਮਤਿਹਾਨ ਦੀ ਘੜੀ ਸਾਬਤ ਹੋਵੇਗਾ।
ਇਸ ਇਮਤਿਹਾਨ ਵਿਚੋਂ ਬਾਦਲਾਂ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਾਸ ਹੋਵੇਗਾ, ਇਸਦਾ ਨਤੀਜਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਵੇਗਾ, ਇਹ ਤੈਅ ਹੈ।

ਇਹ ਵੀ ਵੇਖੋ : BIG BREAKING ਪੇਸ਼ੀ ‘ਤੇ ਆਇਆ ਕੈਦੀ ਫਿਲਮੀ ਸਟਾਈਲ ‘ਚ ਹੋਇਆ ਫਰਾਰ
ਪਾਰਟੀ ਦੇ ਘਾਗ ਸਿਆਸਤਦਾਨ ਤੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪੁੱਤਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਾਗੋਡਰ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ। ਢੀਂਡਸਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਟਕਸਾਲੀ ਅਕਾਲੀ ਹੀ ਨਹੀਂ ਬਲਕਿ ਉਹਨਾਂ ਦਾ ਆਪਣਾ ਪੁੱਤਰ ਪਰਮਿੰਦਰ ਢੀਂਡਸਾ ਵੀ ਉਹਨਾਂ ਦਾ ਸਾਥ ਦੇਵੇਗਾ।

ਇਹ ਵੀ ਵੇਖੋ : ਪੰਜਾਬ ਤਬਾਹੀ ਦੇ ਕੰਢੇ, ਅੰਕੜਿਆਂ ਨੇ ਹਿਲਾਈਆਂ ਜੜ੍ਹਾਂ, ਹੁਣ ਕਿਹੜੇ ਮੂੰਹ ਨਾਲ ਕਹੋਗੇ `ਪੰਜਾਬ ਗੁਰੂਆਂ ਦੀ ਧਰਤੀ`ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੀ ਬਾਦਲਾਂ ਵਿਰੁੱਧ ਕੀਤੀ ਜਾਣ ਵਾਲੀ ਵਿਉਂਤਬੰਦੀ ਦਾ ਮੁੱਖ ਹਿੱਸਾ ਹੋਣਗੇ ਤੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ‘ਤੇ ਅਕਾਲੀ ਦਲ ਟਕਸਾਲੀ ਵੱਲੋਂ ਢੀਂਡਸਾ ਤੇ ਹੋਰਨਾਂ ਨਾਲ ਮਿਲ ਕੇ ਕੀਤੇ ਜਾ ਰਹੀ ਕਾਨਫਰੰਸ ਵਿਚ ਵੱਡੇ ਐਲਾਨ ਕੀਤੇ ਜਾਣਗੇ।
ਇਕ ਤਰਾਂ ਨਾਲ ਹਾਲਾਤ 1999 ਵਰਗੇ ਜਾਪ ਰਹੇ ਹਨ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੰਗਾਰਿਆ ਸੀ। ਬੇਸ਼ੱਕ ਟੌਹੜਾ ਇਕ ਵੱਡੇ ਧੜੇ ਦੀ ਅਗਵਾਈ ਨਹੀਂ ਕਰ ਸਕੇ ਤੇ ਵਿਧਾਨ ਸਭਾ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੇ ਪਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਉਹ 2002 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਨੂੰ ਠਿੱਬੀ ਲਾਉਣ ਵਿਚ ਸਫਲ ਜ਼ਰੂਰ ਰਹੇ ਤੇ ਪਾਰਟੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ।
ਇਸ ਵਾਰ ਵੀ ਅਜਿਹਾ ਹੀ ਜਾਪ ਰਿਹਾ ਹੈ ਕਿ ਟਕਸਾਲੀ ਅਕਾਲੀ ਦਲ ਬੇਸ਼ੱਕ ਆਪ ਕੋਈ ਸੀਟ ਜਿੱਤਣ ਦੀ ਸਥਿਤੀ ਵਿਚ ਨਾ ਹੋਵੇ ਪਰ ਉਹ ਬਾਦਲ ਦਲ ਲਈ ਹਾਰ ਦਾ ਕਾਰਨ ਜ਼ਰੂਰ ਸਕਦਾ ਹੈ। ਟਕਸਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਨੂੰ ਨਾਲ ਜੋੜਨਾ ਹੈ ਕਿਉਂਕਿ ਇਸ ਵੇਲੇ ਸੂਬੇ ਦੀ ਵਸੋਂ ਦੀ ਬਹੁ ਗਿਣਤੀ ਨੌਜਵਾਨ ਵਰਗ ਹੈ ਤੇ ਨੌਜਵਾਨ ਵਰਗ ਨੂੰ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਪਿੱਛੇ ਲਾਮਬੱਧ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਇਸਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਵਾਸਤੇ ਟਕਸਾਲੀ ਦਲ ਲਈ ਇਹ ਵੱਡੀ ਚੁਣੌਤੀ ਹੋਵੇਗਾ ਕਿ ਉਹ ਯੂਥ ਨੂੰ ਨਾਲ ਤੋਰਨ ਵਿਚ ਕਿੰਨਾ ਸਫਲ ਹੁੰਦੇ ਹਨ ਕਿਉਂਕਿ ਅਜਿਹਾ ਪ੍ਰਭਾਵ ਬਣ ਰਿਹਾ ਹੈ ਕਿ ਇਹ ਟਕਸਾਲੀ ਤੇ ਢੀਂਡਸਾ ਉਹਨਾਂ ਬੁੱਢੇ ਠੇਰਿਆਂ ਦੀ ਪ੍ਰਤੀਨਿਧਤਾ ਕਰ ਰਹੇ ਹਨ ਜੋ ਸੁਖਬੀਰ ਬਾਦਲ ਦੀ ਥਾਂ ਖੁਦ ਪ੍ਰਧਾਨ ਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤੇ ਇਹਨਾਂ ਨਾਲ ਨੌਜਵਾਨ ਕੋਈ ਨਹੀਂ ਹੈ।
ਇਸ ਲਈ ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ 14 ਦਸੰਬਰ ਦਿਨ ਸ਼ਨੀਵਾਰ 2019 ਫਿਰ ਵਾਰ ਇਕ ਤੋਂ ਅਹਿਮ ਦਿਨ ਸਾਬਤ ਹੋਵੇਗਾ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button