Breaking NewsPunjabTop News

ਬਠਿੰਡਾ ਨਗਰ ਨਿਗਮ ਦੀ ਸੱਤਾ ਨੂੰ ਲੈ ਕੇ ਰੇੜਕਾ ਜਾਰੀ, ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਹੋਏ ਆਮੋ ਸਾਹਮਣੇ

ਬਠਿੰਡਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਠਿੰਡਾ ਕਾਂਗਰਸੀ ਕੌਂਸਲਰਾਂ ਨਾਲ ਕੀਤੀ ਮੀਟਿੰਗ

ਬਠਿੰਡਾ (ਸੁਖਜਿੰਦਰ ਮਾਨ) : ਦੋ ਦਿਨ ਪਹਿਲਾਂ ਮਨਪ੍ਰੀਤ ਬਾਦਲ ਵੱਲੋਂ ਆਪਣੇ ਹਿਮਾਇਤੀ ਕਾਂਗਰਸੀ ਕੌਂਸਲਰਾਂ ਨਾਲ ਪਿੰਡ ਬਾਦਲ ਵਿਖੇ ਕੀਤੀ ਗਈ ਸੀ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਨਗਰ ਨਿਗਮ ਵਿਚ ਕਮਲ ਦਾ ‘ਫੁੱਲ’ ਖਿੜਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਹੁਣ ਇਸ ਸਿਆਸੀ ‘ਗੇਮ’ ‘ਚ ਬਾਦਲ ‘ਤੇ ਵੜਿੰਗ ਦਾ ਪੇਚਾ ਪੈਂਦਾ ਨਜ਼ਰ ਆ ਰਿਹਾ ਹੈ।

ਸੂਬੇ ‘ਚ ਹਾਈਅਲਰਟ, ਲੱਗੇ ਨਾਕੇ, ਚੱਪੇ-ਚੱਪੇ ‘ਤੇ ਪੁਲਿਸ D5 Channel Punjabi

ਮਨਪ੍ਰੀਤ ਬਾਦਲ ਦੀਆ ਇੰਨ੍ਹਾਂ ਕੋਸ਼ਿਸ਼ਾਂ ਨੂੰ ‘ਬਰੇਕ’ ਲਗਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ੁਦ ਕਮਾਂਡ ਸੰਭਾਲ ਲਈ ਹੈ ਅਤੇ ਬੀਤੀ ਦੇਰ ਰਾਤ ਬਠਿੰਡਾ ਪੁੱਜ ਕੇ 25 ਕੋਂਸਲਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਾਂਗਰਸ ਵਿਚ ਹੀ ਡਟੇ ਰਹਿਣ ਦੀ ਅਪੀਲ ਕੀਤੀ ਹੈ। ਪਤਾ ਲੱਗਿਆ ਹੈ ਕਿ ਬੀਤੀ ਰਾਤ ਰਾਜਾ ਵੜਿੰਗ ਨਾਲ ਮੀਟਿੰਗ ਕਰਨ ਵਾਲੇ 25 ਕੋਂਸਲਰਾਂ ਵਿਚ 3 ਕੋਂਸਲਰ ਉਹ ਵੀ ਸ਼ਾਮਲ ਸਨ, ਜਿਹੜੇ ਇੱਕ ਦਿਨ ਪਹਿਲਾਂ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਦੇ ਪਿੰਡ ਵਧਾਈਆਂ ਦੇਣ ਗਏ ਸਨ।  ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਕੀਮਤ ’ਤੇ ਮੌਜੂਦਾ ਮੇਅਰ ਰਮਨ ਗੋਇਲ ਨੂੰ ਬਰਕਰਾਰ ਨਹੀਂ ਰਹਿਣ ਦਿੱਤਾ ਜਾਵੇਗਾ।

ਫ਼ੈਕਟਰੀ ਬੰਦ ਦੇ ਐਲਾਨ ਦਾ ਅਸਲ ਸੱਚ, ਕਿਸਾਨਾਂ ਨੇ ਖੋਲ੍ਹੇ ਅੰਦਰੂਨੀ ਰਾਜ਼, ਧਰਨੇ ’ਚ ਪਹੁੰਚੇ ਤਿੰਨ ਵਿਧਾਇਕ

ਉਥੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ‘ਭਗਵੇਂ’ ਰੰਗ ਵਿਚ ਰੰਗਣ ਤੋਂ ਬਾਅਦ ਪਹਿਲੀ ਵਾਰ ਅੱਜ ਬਠਿੰਡਾ ਪੁੱਜ ਰਹੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਵਲੋਂ ਕੋਂਸਲਰ ਪਰਵਿੰਦਰ ਸਿੰਘ ਨੰਬਰਦਾਰ ਦੇ ਘਰ ਅਪਣੇ ਹਿਮਾਇਤੀ ਕੋਂਸਲਰਾਂ ਅਤੇ ਆਗੂਆਂ ਨਾਲ ਦੁਪਿਹਰ ਢਾਈ ਵਜੇਂ ਮੀਟਿੰਗ ਕੀਤੀ ਜਾਣੀ ਹੈ। ਚਰਚਾ ਮੁਤਾਬਕ 24 ਜਨਵਰੀ ਨੂੰ ਬੀਜੇਪੀ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ  ਗਜੇਂਦਰ ਸ਼ੇਖਾਵਤ ਬਠਿੰਡਾ ਪੁੱਜ ਰਹੇ ਹਨ ਅਤੇ ਜੋ ਸੂਚਨਾਵਾਂ ਸੁਣਾਈ ਦੇ ਰਹੀਆਂ ਹਨ ਉਸਦੇ ਮੁਤਾਬਕ ਮਨਪ੍ਰੀਤ ਬਾਦਲ ਆਪਣੇ ਹਮਾਇਤੀ ਕਾਂਗਰਸੀ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਸਕਦੇ ਹਨ ਅਤੇ ਇਸ ਨੂੰ ਰੋਕਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਬੀਤੀ ਰਾਤ ਕਾਂਗਰਸੀ ਕੌਂਸਲਰਾਂ ਹੋਈ ਮੀਟਿੰਗ ਵਿਚ ਦੋ ਦਰਜਨ ਤੋਂ ਵੱਧ ਕਾਂਗਰਸੀ ਕੌਂਸਲਰ ਦੇ ਪੁੱਜਣ ਕਾਰਨ ਕਾਂਗਰਸੀਆਂ ਨੂੰ ਪੂਰਨ ਭਰੋਸਾ ਹੈ ਕਿ ਉਹ ਬਠਿੰਡਾ ਨਗਰ ਨਿਗਮ ਅੰਦਰ ਕਮਲ ਦਾ ਫੁੱਲ ਨਹੀਂ ਖਿੜਨ ਦੇਣਗੇ।

ਸਵੇਰੇ-ਸਵੇਰੇ ਆਈ ਵੱਡੀ ਖ਼ਬਰ, ਪੰਜਾਬੀ ਗਾਇਕਾਂ ਖ਼ਿਲਾਫ਼ ਹੋਇਆ ਵੱਡਾ ਐਲਾਨ, ਸੜਕਾਂ ’ਤੇ ਉੱਤਰੇ ਨੌਜਵਾਨ

ਜ਼ਿਕਰਯੋਗ ਹੈ ਕਿ 2021ਵਿਚ ਬਠਿੰਡਾ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਕੁੱਲ 50 ਵਾਰਡਾਂ ਵਿਚੌ ਕਾਂਗਰਸ ਪਾਰਟੀ ਦੇ 43 ਉਮੀਦਵਾਰਾਂ ਦੀ ਜਿੱਤ ਹੋਈ ਸੀ ਪ੍ਰੰਤੂ ਤਤਕਾਲੀ ਵਿੱਤ ਮੰਤਰੀ ਅਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਵੱਲੋਂ ਟਕਸਾਲੀ ਕਾਂਗਰਸੀਆਂ ਨੂੰ ਛੱਡ ਕੇ ਰਮਨ ਗੋਇਲ ਨੂੰ ਮੇਅਰ ਬਣਾਉਣ ਕਾਰਨ ਤਤਕਾਲੀ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਆਪਣੇ ਭਾਣਜੇ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸ: ਗਿੱਲ ਨੇ ਮਨਪ੍ਰੀਤ ਬਾਦਲ ਨੂੰ ਸਿਆਸੀ ਪਟਕਣੀ ਦੇ ਦਿੱਤੀ ਸੀ।

ਸਿਹਤ ਮੰਤਰੀ ਦਾ ਵੱਡਾ ਐਕਸ਼ਨ, ਹਰ ਡਾਕਟਰ ਨੂੰ ਰੱਖਣਾ ਪਊ ਆਹ ਸਾਮਾਨ

ਇਸ ਤੋਂ ਇਲਾਵਾ ਇਕ ਹੋਰ ਕਾਂਗਰਸੀ ਕੌਂਸਲਰ ਵਿੱਕੀ ਨੰਬਰਦਾਰ ਵੀ ਆਪਣੇ ਪਿਤਾ ਰਾਜ ਨੰਬਰਦਾਰ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ  ਇਸ ਸਮੇਂ ਕਾਂਗਰਸ ਪਾਰਟੀ ਕੋਲ  ਬਠਿੰਡਾ ਨਗਰ ਨਿਗਮ ਅੰਦਰ 40 ਕੌਂਸਲਰ ਹਨ ਜਿਨ੍ਹਾਂ ਵਿਚੋਂ ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਲਈ 18 ਕੌਂਸਲਰ ਪਿੰਡ ਬਾਦਲ ਪੁੱਜੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button