ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਗੈਂਗਸਟਰ ਨਵਦੀਪ ਚੱਠਾ ‘ਤੇ ਹਮਲਾ
ਬਠਿੰਡਾ : ਇਹ ਆਮ ਚਰਚਾ ਹੈ ਕਿ ਪੰਜਾਬ ਦੀਆਂ ਕਈ ਜੇਲ੍ਹਾਂ ‘ਚ ਗੈਂਗਸਟਰਾਂ ਦਾ ਰਾਜ ਚੱਲਦਾ ਹੈ ਅਤੇ ਉਹ ਸਾਰਿਆਂ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ। ਕੇਂਦਰੀ ਜੇਲ੍ਹ ‘ਚ ਕਤਲ ਮਾਮਲੇ ‘ਚ ਸਜ਼ਾ ਕੱਟ ਰਹੇ ਗੈਂਗਸਟਰ ਨਵਦੀਪ ਚੱਠਾ ‘ਤੇ ਵਿਰੋਧੀ ਗਰੁਪ ਦੇ ਗੈਂਗਸਟਰਾਂ ਨੇ ਜਾਨਲੇਵਾ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ।
NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਨਵਦੀਪ ਚੱਠਾ ‘ਤੇ ਦਵਿੰਦਰ ਬੰਬੀਹਾ ਗਰੁੱਪ ਦੇ ਮੈਬਰਾਂ ਗੈਂਗਸਟਰਾਂ ਰਾਹੁਲ ਸੂਦ ਅਤੇ ਅਜੈ ਕੁਮਾਰ ਨੇ ਰਾਡ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਨਵਦੀਪ ਚੱਠਾ ਦੇ ਹੱਥ ਅਤੇ ਪੈਰ ਫੈਕਚਰ ਹੋ ਗਏ ਅਤੇ ਸਿਰ ਪਾੜ ਦਿੱਤਾ ਗਿਆ। ਪੰਜਾਬ ਦੇ ਬਹੁਚਰਚਿਤ ਸੁੱਖਾ ਕਾਹਲਵਾਂ ਕਤਲ ਕੇਸ ‘ਚ ਨਾਮਜ਼ਦ ਕੁੱਖਾਤ ਗੈਂਗਸਟਰ ਵਿੱਕੀ ਗੌਂਡਰ ਅਤੇ ਗੁਰਪ੍ਰੀਤ ਸਿੰਘ ਸੇਖਾਂ ਦੇ ਨਜਦੀਕੀ ਸਾਥੀ ਨਵਦੀਪ ਚੱਠਾ ‘ਤੇ ਪੰਜਾਬ ਅਤੇ ਹਰਿਆਣਾ ‘ਚ ਕਤਲ, ਇਰਾਦਾ ਕਤਲ, ਲੁੱਟ , ਡਕੈਤੀ ਸਮੇਤ 20 ਦੇ ਕਰੀਬ ਮਾਮਲੇ ਦਰਜ ਹੈ। ਨਵਦੀਪ ਚੱਠਾ ਨੂੰ ਇਲਾਜ਼ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ‘ਚ ਹੜਕੰਪ ਮੱਚ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.