PunjabTop News

ਬਠਿੰਡਾ ‘ਚ ਦਰਜਨ ਕਿਸਾਨ ਲੀਡਰਾਂ ਸਮੇਤ 250 ਤੋਂ ਵੱਧ ਕਿਸਾਨਾਂ ‘ਤੇ ਪਰਚੇ

ਬਠਿੰਡਾ ਦੇ ਪਿੰਡ ਦੁਨੇਵਾਲਾ ‘ਚ ਭਾਰਤ ਮਾਲਾ ਪ੍ਰਾਜੈਕਟ ਹੁਣ ਭਾਰਤ ਮਾਲਾ ਵਿਵਾਦ ਬਣ ਗਿਆ ਹੈ। ਪਿੰਡ ਦੁਨੇਵਾਲਾ ‘ਚ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਾਲੇ ਰੇੜਕਾ ਜਾਰੀ ਹੈ। ਦੋਵੇਂ ਧਿਰਾਂ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਬਜਿੱਦ ਹਨ, ਜਿਥੇ ਕਿਸਾਨ ਬੀਤੇ ਦਿਨ ਝੜਪ ਤੋਂ ਬਾਅਦ ਵੀ ਡੱਟੇ ਡਟੇ ਹੋਏ ਹਨ, ਉਥੇ ਹੀ ਪੁਲਿਸ ਫੋਰਸ ਵੀ ਵੱਡੀ ਤਾਦਾਦ ਵਿੱਚ ਪੂਰੀ ਤਰ੍ਹਾਂ ਤਿਆਰ ਖੜੀ ਹੋਈ ਹੈ। ਹਾ ਅੱਜ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਮਸਲੇ ਦੇ ਹੱਲ ਲਈ ਮੀਟਿੰਗ ਵੀ ਹੋ ਸਕਦੀ ਹੈ।

ਬੀਤੇ ਦਿਨ ਪਿੰਡ ਦੁਨੇਵਾਲਾ ‘ਚ ਕਿਸਾਨ ਜ਼ਮੀਨ ਦੇ ਸਹੀ ਭਾਅ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਦੂਜੇ ਕਿਸਾਨਾਂ ਵਾਂਗ ਹੀ ਇਨ੍ਹਾਂ ਕਿਸਾਨਾਂ ਨੂੰ ਵੀ ਜ਼ਮੀਨ ਦਾ ਮੁੱਲ ਮਿਲਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ ‘ਚ ਪਿੰਡ ‘ਚ ਜ਼ਮੀਨ ਅਕਵਾਇਰ ਕਰ ਲਈ ਗਈ ਸੀ, ਜਿਸ ‘ਤੇ ਕਿਸਾਨਾਂ ਵੱਲੋਂ ਪਿੰਡ ‘ਚ ਇਕੱਠੇ ਹੋ ਕੇ ਰੋਸ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ, ਜਿਸ ਦੌਰਾਨ ਕਈ ਕਿਸਾਨ ਅਤੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਉਪਰੰਤ ਸ਼ਨੀਵਾਰ ਜ਼ਖਮੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀ ਦੇ ਬਿਆਨਾਂ ਦੇ ਆਧਾਰ ਤੇ ਇੱਕ ਦਰਜਨ ਕਿਸਾਨ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਦੇ ਥਾਣਾ ਸੰਗਤ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਹਰਜਿੰਦਰ ਸਿੰਘ ਘਰਾਚੋਂ ਅਤੇ ਅਜੇਪਾਲ ਘੁੱਦਾ ਸਣੇ 250 ਤੋਂ 300 ਕਿਸਾਨਾਂ ਖਿਲਾਫ ਪੁਲਿਸ ਨੇ ਪਰਚੇ ਦਰਜ ਕੀਤੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button