PunjabTop News

ਬਟਾਲਾ ਦੇ ਨਜ਼ਦੀਕ ਪਿੰਡਾਂ ‘ਚ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁਕਾਬਲਾ ਜਾਰੀ

ਗੁਰਦਾਸਪੁਰ : ਇਸ ਸਮੇਂ ਦੀ ਵੱਡੀ ਖ਼ਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਨਜ਼ਦੀਕ ਦੇ ਪਿੰਡ ਕੋਟਲਾ ਬੋਜਾ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਬਲੂ ਨਾਂ ਦੇ ਗੈਂਗਸਟਰ ਦੇ ਲੁਕੇ ਹੋਣ ਦੀ ਖ਼ਬਰ ਸੀ, ਜਦੋਂ ਪੁਲਿਸ ਗੈਂਗਸਟਰ ਨੂੰ ਕਾਬੂ ਕਰਨ ਗਈ ਤਾਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ।

MLA Dev Mann ਨੇ ਅਚਾਨਕ ਮਾਰੀ Raid, ਮੁਲਾਜ਼ਮਾਂ ਦੇ ਲੂੰ-ਕੰਡੇ ਹੋਏ ਖੜ੍ਹੇ | D5 Channel Punjabi

ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਪਹਿਲਾਂ ਕੋਟਲਾ ਪਿੰਡ ‘ਚ ਸੀ, ਉੱਥੋਂ ਫਿਰ ਭੱਜਦਾ ਹੋਇਆ ਦੂਸਰੇ ਪਿੰਡਾਂ ‘ਚ ਜਾ ਵੜਿਆ। ਪੁਲਿਸ ਉਸ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ‘ਚ ਪਹੁੰਚੀ ਹੋਈ ਹੈ। ਪੁਲਿਸ ਨੇ ਇਲਾਕੇ ਵਿਚ ਘੇਰਾ ਪਾਇਆ ਹੋਇਆ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਗੈਂਗਸਟਰ ਨੂੰ ਸਰੈਂਡਰ ਕਰਨ ਲਈ ਕਿਹਾ ਕਿ ਅਤੇ ਫਿਲਹਾਲ ਫਾਇਰਿੰਗ ਵੀ ਬੰਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button