PunjabSportsTop News

ਬਟਾਲਾ ’ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ’ਤੇ ਚੱਲੀਆਂ ਗੋਲ਼ੀਆਂ

ਬਟਾਲਾ : ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ ਦੱਸਿਆ ਕਿ ਮੈਂ ਬਟਾਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਸਬਜ਼ੀ ਮੰਡੀ ‘ਚ ਪਾਰਕਿੰਗ ਦੇ ਠੇਕੇਦਾਰ ਮਨਜੀਤ ਸਿੰਘ ਸਾਬਕਾ ਫ਼ੌਜੀ ਨੇ ਮੈਨੂੰ ਪਰਚੀ ਘਟਾਉਣ ਵਾਸਤੇ ਕਿਹਾ ਤੇ ਮੈਂ ਉਸ ਨੂੰ ਕਿਹਾ ਇਹ ਮੈਂ ਘਰੇਲੂ ਵਰਤੋਂ ਵਾਸਤੇ ਸਬਜ਼ੀ ਲੈ ਕੇ ਜਾ ਰਿਹਾ ਹਾਂ, ਜਿਸ ‘ਤੇ ਫ਼ੌਜੀ ਮੇਰੇ ਨਾਲ ਤੈਸ਼ ‘ਚ ਆ ਗਿਆ ਤੇ ਗੁੱਸੇ ਵਿਚ ਉਸ ਨੇ ਮੇਰੇ ਪੈਰਾਂ ਵਿੱਚ ਗੋਲੀ ਚਲਾ ਦਿੱਤੀ, ਪਰ ਮੇਰਾ ਬਚਾਅ ਹੋ ਗਿਆ। ਗੋਲੀ ਚਲਾਉਣ ਵਾਲਾ ਫ਼ੌਜੀ ਮੌਕੇ ਤੋਂ ਫ਼ਰਾਰ ਹੋ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button