‘ਬਜਟ ਪੇਸ਼ ਕਰਨ ਲਈ ਸਰਕਾਰ ਕੋਲ ਨਾ ਹਿੰਮਤ, ਨਾ ਦਿਮਾਗ ਅਤੇ ਨਾ ਪੈਸਾ’

ਮਲੋਟ : ਦਿੱਲੀ ਹਿੰਸਾ ‘ਤੇ ਚੁੱਪੀ ਤੋੜਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸਨੂੰ ਮੰਦਭਾਗਾ ਦੱਸਿਆ ਹੈ। ਸਾਬਕਾ ਮੁੱਖਮੰਤਰੀ ਵੀਰਵਾਰ ਨੂੰ ਨਿਰੋਗ ਸੇਵਾ ਸੰਸਥਾ ਵੱਲੋਂ ਕੱਢੇ ਨਗਰ ਕੀਰਤਨ ‘ਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਗੁਰੂਆਂ ਅਤੇ ਪੈਗੰਬਰਾਂ ਦਾ ਦੇਸ਼ ਹੈ, ਜਿਨ੍ਹਾਂ ਨੇ ਭਾਈਚਾਰੇ ਅਤੇ ਆਪਸੀ ਪ੍ਰੇਮ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਹ ਇਸ ਹਿੰਸਾ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਮੰਨਦੇ।
ਨਾਭਾ ਜੇਲ੍ਹ ‘ਚ ਹੋਇਆ ਵੱਡਾ ਕਾਂਡ, ਪ੍ਰਸਾਸ਼ਨ ਨੂੰ ਪਈ ਹੱਥਾਂ-ਪੈਰਾਂ ਦੀ
ਉਨ੍ਹਾਂ ਨੇ ਕਿਹਾ ਕਿ ਸਾਡਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਨੇ ਬਣਾਇਆ ਹੈ, ਜਿਸ ਵਿੱਚ ਸਾਰਿਆਂ ਨੂੰ ਬਰਾਬਰ ਸਥਾਨ ਦਿੱਤਾ ਗਿਆ ਹੈ। ਇਸ ਲਈ ਸਾਰੀਆਂ ਪਾਰਟੀਆਂ ਨੂੰ ਸੰਵਿਧਾਨ ਅਨੁਸਾਰ ਚੱਲਣਾ ਚਾਹੀਦਾ ਹੈ। ਕਰਤਾਰਪੁਰ ‘ਚ ਮੱਥਾ ਟੇਕ ਕੇ ਵਾਪਸ ਪਹੁੰਚਣ ਵਾਲੇ ਸ਼ਰਧਾਲੂਆਂ ਤੋਂ ਥਾਣੇ ‘ਚ ਪੁੱਛਗਿਛ ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਹ ਗਲਤ ਹੈ ਅਤੇ ਧਾਰਮਿਕ ਸਥਾਨਾਂ ‘ਤੇ ਦਰਸ਼ਨਾਂ ਲਈ ਸਰਕਾਰ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।
ਲਓ ਜੀ ਸਿੱਧੂ-ਸੋਨੀਆ ਦੀ ਮੀਟਿੰਗ ਹੋਈ ਸਫ਼ਲ,ਸੋਨੀਆ ਗਾਂਧੀ ਨੇ ਕੀਤਾ ਐਲਾਨ!,ਜਲਦ ਮਿਲੇਗਾ ਆਹ ਵੱਡਾ ਅਹੁਦਾ
ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾਣ ਵਾਲੇ ਬਜਟ ਬਾਰੇ ਬਾਦਲ ਨੇ ਕਿਹਾ ਕਿ ਸਰਕਾਰ ਦੇ ਕੋਲ ਨਾ ਪੈਸਾ ਹੈ ਨਾ ਦਿਮਾਗ ਅਤੇ ਨਾ ਹਿੰਮਤ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਲਾਉਣਾ ਆਸਾਨ ਕੰਮ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬਜਟ ‘ਚ ਆਮ ਲੋਕਾਂ ਗਰੀਬਾਂ ਅਤੇ ਸਾਰੇ ਵਰਗਾਂ ਨੂੰ ਮੁਨਾਫ਼ਾ ਮਿਲੇ। ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ਨੂੰ ਬਾਦਲ ਨੇ ਗਲਤ ਕਿਹਾ ਅਤੇ ਕਿਹਾ ਕਿ ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਇਸਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਮੱਥਾ ਟੇਕਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.