Breaking NewsD5 specialIndiaNewsTop News

ਫੌਜ ਦੇ ਜਵਾਨ ਦੀ ਕੁੱਟਮਾਰ ਦੇ ਇਲਜ਼ਾਮ ‘ਚ 2 ਪੁਲਿਸ ਕਰਮਚਾਰੀ ਮੁਅੱਤਲ

ਗੁਜਰਾਤ : ਗੁਜਰਾਤ ‘ਚ ਜੂਨਾਗੜ੍ਹ ਜ਼ਿਲ੍ਹੇ ਦੇ ਦੋ ਪੁਲਿਸ ਕਰਮਚਾਰੀਆਂ ਨੂੰ ਫੌਜ ਦੇ ਇੱਕ ਜਵਾਨ ਦੀ ਕੁੱਟਮਾਰ ਦੇ ਇਲਜ਼ਾਮ ‘ਚ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਘਟਨਾ ਨਾਲ ਸਬੰਧਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ। ਇਸ ਸੰਬੰਧ ‘ਚ ਇੱਕ ਅਧਿਕਾਰੀ ਨੇ ਦੱਸਿਆ ਕਿ ਜੂਨਾਗੜ੍ਹ ਦੇ ਪੁਲਿਸ ਪ੍ਰਧਾਨ ਰਵੀ ਤੇਜਾ ਵਾਸਮਸੇੱਟੀ ਦੇ ਹੁਕਮ ‘ਤੇ ਬੰਟਵਾ ਥਾਣੇ ਵਿੱਚ ਤਾਇਨਾਤ ਰਾਜੇਸ਼ ਬੰਧਿਆ ਅਤੇ ਚੇਤਨ ਮਕਵਾਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

🔴LIVE : ਕਿਸਾਨਾਂ ਤੋਂ ਡਰਿਆ ਸੁਖਬੀਰ ਬਾਦਲ ! ਭਗਵੰਤ ਮਾਨ ਬਣੂ ਮੁੱਖ ਮੰਤਰੀ ? ਮਿਲਿਆ ਸਮਰਥਨ !

ਵੀਡੀਓ ਮਾਨਵਦਾਰ ਤਾਲੁਕਾ ਦੇ ਪਦਰਦੀ ਪਿੰਡ ਵਿੱਚ 29 ਅਗਸਤ ਦੀ ਰਾਤ ਹੋਈ ਘਟਨਾ ਨਾਲ ਸਬੰਧਿਤ ਹੈ ਜਿਸ ਵਿੱਚ ਦੋਸ਼ੀ ਪੁਲਿਸ ਮੁਲਾਜ਼ਮ ਛੁੱਟੀ ‘ਤੇ ਆਪਣੇ ਪਿੰਡ ਆਏ ਫੌਜ ਦੇ ਜਵਾਨ ਕਾਂਹਾਭਾਈ ਕੇਸ਼ਵਾਲਾ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਦੇ ਦਿਖਾਈ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button