Breaking NewsD5 specialEntertainmentNewsTop News

ਫੂਡ ਡਿਲੀਵਰੀ ਕਰਦੇ ਨਜ਼ਰ ਆਏ Kapil Sharma,’ਕਿਸੇ ਨੂੰ ਨਹੀਂ ਦੱਸਣਾ’ !

ਨਵੀਂ ਦਿੱਲੀ : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਕਪਿਲ ਦਾ ਗੈਟਅੱਪ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ। ਇਸ ਤਸਵੀਰ ‘ਚ ਉਹ ਖਾਣਾ ਡਿਲੀਵਰ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਦੇ ਇੱਕ ਪ੍ਰਸ਼ੰਸਕ ਨੇ ਸੰਤਰੀ ਰੰਗ ਦੀ ਟੀ – ਸ਼ਰਟ ਵਿੱਚ ਉਨ੍ਹਾਂ ਦੀ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੱਕ ਬਾਈਕ ‘ਤੇ ਬੈਠਾ ਨਜ਼ਰ ਆ ਰਿਹਾ ਹੈ ਜਿਸ ਦੇ ਪਿੱਛੇ ਫੂਡ ਡਿਲੀਵਰੀ ਬੈਗ ਹੈ। ਚਲਦੀ ਸੜਕ ਤੇ ਇਕ ਪ੍ਰਸ਼ੰਸਕ ਨੇ ਕਪਿਲ ਦੇ ਇਸ ਲੁੱਕ ਨੂੰ ਕੈਪਚਰ ਕੀਤਾ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਸਰ ਜੀ , ਮੈਂ ਤੁਹਾਨੂੰ ਅੱਜ ਲਾਈਵ ਦੇਖਿਆ।

Bhagwant Mann ਨੇ ਸੱਦੀ ਮੰਤਰੀਆਂ ਦੀ ਮੀਟਿੰਗ, ਘਟਣਗੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ! | D5 Channel Punjabi

ਕਪਿਲ ਸ਼ਰਮਾ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ , ਨਾਲ ਹੀ ਕੈਪਸ਼ਨ ‘ਚ ਲਿਖਿਆ, ਕਿਸੇ ਨੂੰ ਨਹੀਂ ਦੱਸਣਾ’। ਜ਼ਿਕਰਯੋਗ ਹੈ ਕਿ ਇਸ ਫੋਟੋ ਵਿੱਚ ਕਪਿਲ ਦਾ ਟਰਾਂਸਫਾਰਮੇਸ਼ਨ ਇੰਨਾ ਜ਼ਬਰਦਸਤ ਹੈ ਕਿ ਫੋਟੋ ਨੂੰ ਜ਼ੂਮ ਕੀਤੇ ਬਿਨਾਂ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। ਕਪਿਲ ਦੀ ਇਸ ਲੁੱਕ ਦੇ ਪਿੱਛੇ ਅਦਾਕਾਰਾ ਨੰਦਿਤਾ ਦਾਸ ਦਾ ਹੱਥ ਹੈ। ਇਕ ਯੂਜ਼ਰ ਨੇ ਕੰਮੈਂਟ ਸੈਕਸ਼ਨ ‘ਚ ਲਿਖਿਆ, ਮੈਂ ਇਸ ‘ਚ ਕਪਿਲ ਨੂੰ ਲੱਭ ਰਿਹਾ ਸੀ, ਸਵਿੱਗੀ ਦਾ ਮੁੰਡਾ ਕਪਿਲ ਨਿਕਲਿਆ ਤੇ ਇਕ ਨੇ ਲਿਖਿਆ ਸਰ ਤੁਸੀਂ ਕੀ ਕੰਮ ਸ਼ੁਰੂ ਕੀਤਾ ਹੈ।

CM ਭਗਵੰਤ ਮਾਨ ਦੇ 10 ਮੰਤਰੀ, ਕਿਸਦੀ ਚੱਲੀ ਮਰਜ਼ੀ ? ਵੱਡੇ ਚਿਹਰਿਆਂ ਦੀ ਹੋਈ ਛੁੱਟੀ | D5 Channel Punjabi

ਅਸਲ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਉੜੀਸਾ ‘ਚ ਨੰਦਿਤਾ ਦਾਸ ਦੀ ਫਿਲਮ ਭੁਵਨੇਸ਼ਵਰ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ‘ਚ ਉਹ ਫੂਡ ਡਿਲੀਵਰੀ ਰਾਈਡਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸੋਸ਼ਲ ਮੀਡੀਆ ਤੇ ਕਪਿਲ ਦੀ ਇਸ ਤਸਵੀਰ ‘ਤੇ ਕਾਫੀ ਮਜ਼ਾਕੀਆ ਟਿੱਪਣੀਆਂ ਆ ਰਹੀਆਂ ਹੈ।

Bhagwant Mann ਦਾ ਪੰਜਾਬੀਆਂ ਨੂੰ ਤੋਹਫ਼ਾ! ਸਰਕਾਰ ਦਾ ਐਕਸ਼ਨ, ਲੋਕ ਕਰਤੇ ਖ਼ੁਸ਼ | D5 Channel Punjabi

ਇਸ ਗੈਟਅੱਪ ‘ਚ ਜ਼ਿਆਦਾਤਰ ਪ੍ਰਸ਼ੰਸਕ ਕਪਿਲ ਨੂੰ ਪਛਾਣ ਨਹੀਂ ਪਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ – ਕਪਿਲ ਭਾਜੀ ਪਾਰਟ ਟਾਈਮ ਨੌਕਰੀ ਕਰਦੇ ਹੋਏ ਤਾਂ ਉੱਥੇ ਇੱਕ ਹੋਰ ਵਿਅਕਤੀ ਨੇ ਲਿਖਿਆ – ਇਹ ਸੱਚਮੁੱਚ ਕਪਿਲ ਹੈ। ਅਦਾਕਾਰਾ ਨੰਦਿਤਾ ਦਾਸ ਨੇ ਕਪਿਲ ਸ਼ਰਮਾ ਤੇ ਉੜੀਸਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ । ਕਪਿਲ ਨੇ ਪਿਛਲੇ ਸਾਲ ਹੀ ਆਪਣੀ ਫਿਲਮ ਦਾ ਐਲਾਨ ਵੀ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button