Breaking NewsD5 specialNewsPoliticsPress ReleasePunjabTop News

ਫਿੱਟਨੈਸ ਅਤੇ ਵਾਤਾਵਰਣ ਲਈ ਵਰਦਾਨ ਹੈ ਸਾਈਕਿਲਿੰਗ: ਮੇਅਰ

ਚੰਡੀਗੜ੍ਹ : ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਉੱਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਆਯੋਜਨਾਂ ਦੀ ਲੜੀ ਦੇ ਰੂਪ ਵਿੱਚ ਵਿਸ਼ਵ ਸਾਈਕਲ ਦਿਵਸ ਦੇ ਅਵਸਰ ਉੱਤੇ, ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਰੀਜਨਲ ਆਉਟਰੀਚ ਬਿਊਰੋ, ਚੰਡੀਗੜ੍ਹ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ, ਚੰਡੀਗੜ੍ਹ ਦੁਆਰਾ ਅੱਜ ਸੁਖਨਾ ਚੀਨ ਚੰਡੀਗੜ੍ਹ ਤੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਸ਼੍ਰੀਮਤੀ ਸਰਬਜੀਤ ਕੌਰ, ਮੇਅਰ, ਨਗਰ ਨਿਗਮ ਚੰਡੀਗੜ੍ਹ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ ਸਿਟੀ ਬਿਊਟੀਫੁਲ ਦੇ 300 ਤੋਂ ਅਧਿਕ ਸਾਈਕਲ ਚਾਲਕਾਂ ਨੇ ਹਿੱਸਾ ਲਿਆ ਅਤੇ 7.5 ਕਿਲੋਮੀਟਰ ਦਾ ਰਸਤਾ ਤੈਅ ਕੀਤਾ। ਇਸ ਮੌਕੇ ਉੱਤੇ ਬੋਲਦੇ ਹੋਏ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਸਾਈਕਲ ਨਾ ਕੇਵਲ ਚੰਗੀ ਸਿਹਤ ਅਤੇ ਫਿੱਟਨੈਸ ਲਈ ਬਲਕਿ ਸੜਕਾਂ ਉੱਤੇ ਆਵਾਜਾਈ ਨੂੰ ਘੱਟ ਕਰਕੇ ਵਾਹਨਾਂ ਦੇ ਪ੍ਰਦੂਸ਼ਣ ਤੋਂ ਵਾਤਾਵਰਣ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਵਿਕਲਪ ਹੈ।

ਉਨ੍ਹਾਂ ਨੇ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਦਫਤਰਾਂ ਵਿੱਚ ਆਉਣ-ਜਾਣ ਲਈ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਸਾਈਕਲ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ । ਮੇਅਰ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਮੋਟਰ ਵਾਹਨਾਂ ਵਿੱਚ ਯਾਤਰਾ ਕਰਨ ਦੀ ਬਜਾਏ ਸਾਈਕਲ ਚਲਾਉਣ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ ਕਿਉਂਕਿ ਚੰਡੀਗੜ੍ਹ ਸਮਾਰਟ ਸਿਟੀ ਵਿੱਚ ਹੁਣ ਚੰਗੇ ਸਾਈਕਲ-ਟ੍ਰੈਕ ਉਪਲੱਬਧ ਹਨ।

ਇਸ ਮੌਕੇ ਉੱਤੇ, ਸ਼੍ਰੀ ਮਹੇਸ਼ਇੰਦਰ ਸਿੰਘ ਸਿੱਧੂ, ਕੌਂਸਲਰ; ਸ਼੍ਰੀ ਤੇਜਦੀਪ ਸਿੰਘ, ਸਪੋਰਸਟ ਡਾਇਰੈਕਟਰ, ਚੰਡੀਗੜ੍ਹ; ਸ਼੍ਰੀ ਸੁਰੇਂਦਰ ਸੈਨੀ, ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਇਲਾਵਾ ਯੁਵਾ ਮਾਮਲੇ ਅਤੇ ਖੇਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button