Press ReleasePunjabTop News

ਫਿੱਕੀ ਦੀ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਬਜਟ ਵਿੱਚ ਇੰਡਸਟਰੀਜ਼ ਦੇ ਬਕਾਏ ਪੈਸੇ ਰਿਲੀਜ਼ ਕਰਨ ਦਾ ਕੀਤਾ ਐਲਾਨ

ਇੰਡਸਟਰੀ ਐਂਡ ਕਾਮਰਸ ਮੰਤਰੀ ਨੇ ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਤ ਕਰਨ ਦਾ ਕੀਤਾ ਏਲਾਨ, ਨਵੀਂ ਪਾਲਿਸੀ ਜਲਦ ਹੋਵੇਗੀ ਜਾਰੀ

ਚੰਡੀਗੜ੍ਹ, 20 ਮਾਰਚ, 2025 – ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਚੰਡੀਗੜ੍ਹ ਵਿਖੇ ਕੈਟਾਲਾਇਜਿੰਗ ਗ੍ਰੋਥ ਆਫ ਐਮਐਸਐਮਈਜ਼ ਇਨ ਪੰਜਾਬ ਥਰੂ ਐਮਰਜਿੰਗ ਫਾਇਨਾਨਸ਼ਿਅਲ ਇੰਸਟੀਟਊਸ਼ਨਸ ਲੈਂਡਸਕੇਪ (catalyzing growth of MSMEs in punjab through emerging financial institutions landscape) ਵਿਸ਼ੇ ਤੇ ਆਯੋਜਿਤ ਕਾਨਫਰੰਸ ਬੁੱਧਵਾਰ ਦੇਰ ਸ਼ਾਮ ਤੱਕ ਚੱਲੀ। ਕਾਨਫਰੰਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਇੰਡਸਟਰੀ ਐਂਡ ਕਾਮਰਸ ਮੰਤਰੀ ਸ. ਤਰੂਣਪ੍ਰੀਤ ਸਿੰਘ ਸੌਂਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸ੍ਰੀ ਨੀਲ ਗਰਗ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲਿਅਤ ਕੀਤੀ ਗਈ। ਇਨ੍ਹਾਂ ਦੇ ਨਾਲ ਹੀ ਵੱਖ-ਵੱਖ ਬੈਂਕਾ, ਇੰਨਸ਼ੋਰੈਂਸ ਕੰਪਨੀਆਂ, ਪ੍ਰਾਈਵੇਟ ਕੰਪਨੀਆਂ, ਸਿੱਖਿਆ ਸੰਸਥਾਵਾਂ ਦੇ ਅਧਿਕਾਰੀਆਂ, ਵਪਾਰੀਆਂ ਸਮੇਤ ਹੋਰ ਲੋਕ ਵੀ ਮੌਜੂਦ ਰਹੇ।

ਇਸ ਦੌਰਾਨ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਫਿੱਕੀ ਵੱਲੋਂ ਇਸ ਕਾਨਫਰੰਸ ਨੂੰ ਆਯੋਜਿਤ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸ ਰਾਹੀਂ ਬਹੁਤ ਹੀ ਚੰਗੇ ਸੁਝਾਅ ਅੱਗੇ ਆਉਂਦੇ ਹਨ, ਜੋ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਖਰਚੇ ਘਟਾਏ ਗਏ ਹਨ ਅਤੇ ਆਮਦਨ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਐਮਐਸਐਮਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਪੰਜਾਬ ਵਿੱਚ ਐਮਐਸਐਮਈਜ਼ ਤੇਜੀ ਨਾਲ ਵੱਧ ਰਹੀ ਹੈ, ਕਿਉਂਕਿ ਪੰਜਾਬ ਵਿੱਚ ਚੰਗਾ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਸਾਲਾਂ ਵਿੱਚ ਵਿਦੇਸ਼ ਜਾਣ ਵਾਲੀਆਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਰਕੇ ਪਹਿਲੀ ਵਾਰ ਵਿਦਿਅਕ ਸੰਸਥਾਵਾਂ ਵਿੱਚ ਵਾਧੂ ਸੀਟਾਂ ਅਲਾਟ ਕੀਤੀਆਂ ਹਨ। ਉਦਯੋਗਪਤੀਆਂ ਦੀ ਡਿਮਾਂਡ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਜਟ ਸੈਸ਼ਨ ਦੇ ਦੌਰਾਨ ਜਿਆਦਾ ਤੋਂ ਜਿਆਦਾ ਸਬਸਿਡੀ ਅਤੇ ਇੰਡਸਟਰੀ ਯੂਨੀਟ ਦੇ ਪੈਂਡਿੰਗ ਪਏ ਬਕਾਏ ਨੂੰ ਵੱਖ-ਵੱਖ ਤਰੀਕੀਆਂ ਨਾਲ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਸੂਬੇ ਵਿੱਚ ਇੰਡਸਟਰੀ ਹੋਰ ਜਿਆਦਾ ਉੱਭਰ ਸਕੇ।

ਕੈਬੀਨੈਟ ਮੰਤਰੀ ਸ. ਤਰੂਣਪ੍ਰੀਤ ਸਿੰਘ ਸੌਂਦ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਫਿੱਕੀ ਨਾਲ ਉਹ ਨਿੱਜੀ ਤੌਰ ਤੇ ਬਹੁਤ ਪੁਰਾਣੇ ਜੁੜੇ ਹੋਏ ਹਨ। ਉਨ੍ਹਾਂ ਸਾਰਿਆਂ ਨੂੰ ਦੱਸਿਆ ਕਿ ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਨ ਜਾ ਰਹੇ ਹਾਂ ਅਤੇ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਮੁਕੰਮਲ ਹੋ ਚੁੱਕੀ ਹੈ। ਜਲਦ ਹੀ ਆਈਟੀ ਪਾਲਿਸੀ ਵੀ ਆ ਰਹੀ ਹੈ ਅਤੇ ਆਈਟੀ ਇੰਜੀਨਿਅਰਾਂ ਨੂੰ ਨੌਕਰੀਆਂ ਪ੍ਰੌਵਾਇਡ ਕਰਵਾਇਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ 3 ਕਨਵੈਂਸ਼ਨ ਸੈਂਟਰ ਸਥਾਪਿਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੰਡਸਟਰੀ ਨੂੰ ਤਰੱਕੀਆਂ ਵੱਲ ਲਿਜਾਉਣ ਲਈ ਜੋਰਾਂ-ਸ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ।

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਸਟਾਰਟਅੱਪਸ ਲਈ ਬੈਂਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਵਪਾਰ ਸ਼ੁਰੂ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇੰਨਸ਼ੋਰੈਂਸ ਕੰਪਨੀਆਂ ਨੂੰ ਵੀ ਸੁਝਾਅ ਦਿੱਤਾ ਕਿ ਇੰਨਸ਼ੋਰੈਂਸ ਵਾਸਤੇ ਨਿਯਮਾ ਨੂੰ ਸਰਲ ਬਣਾਇਆ ਜਾਵੇ ਅਤੇ ਆਮ ਲੋਕਾਂ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਦਰਾਂ ਨੂੰ ਨਿਰਧਾਰਿਤ ਕੀਤਾ ਜਾਵੇ। ਸ. ਬਰਸਟ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨੂੰ ਜਿਲਾ ਪੱਧਰ ਤੇ ਵੀ ਕਰਵਾਉਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਕਾਰਜ ਕੀਤੇ ਜਾ ਸਕਣ।

ਇਸ ਮੌਕੇ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ ਟਰਾਇਡੈਂਟ ਗਰੁਪ, ਆਰ.ਕੇ. ਮੀਨਾ ਡੀ.ਜੀ.ਐਮ. ਐਸਐਲਬੀਸੀ ਪੰਜਾਬ,  ਗੌਰਵ ਅਗਰਵਾਲ ਰਿਜਨਲ ਹੈੱਡ ਕੋਟਕ ਮਹਿੰਦਰਾ ਬੈਂਕ, ਜਸਵਿੰਦਰ ਸਿੰਘ ਡੀ.ਜੀ.ਐਮ. ਪੰਜਾਬ ਓਰਿਐਂਟਲ ਇੰਸ਼ੋਰੈਂਸ ਕੰਪਨੀ, ਰਾਮਪਵਨ ਕੁਮਾਰ ਚੇਅਰਮੈਨ ਸੀਐਮਐਸਐਮਈ ਐਫਆਈਸੀਸੀਆਈ ਪੰਜਾਬ, ਮਨਦੀਪ ਸਿੰਘ ਕੋ-ਚੇਅਰਮੈਨ ਐਫਆਈਸੀਸੀਆਈ ਸੀਐਮਐਸਐਮਈ ਪੰਜਾਬ, ਵਿਰੇਂਦਰਪਾਲ ਸਿੰਘ ਮੋਂਗੀਆ ਰਿਜਨਲ ਹੈੱਡ ਐਕਸਪੋਰਟ ਇੰਨਪੋਰਟ ਬੈਂਕ ਆਫ ਇੰਡੀਆ, ਬਲਬੀਰ ਸਿੰਘ ਸੀਜੀਐਮ-ਰਿਜਨਲ ਹੈੱਡ ਐਸਆਈਡੀਬੀਆਈ, ਡਾ. ਅੰਕਿਤਾ ਭਾਰਦਵਾਜ ਪ੍ਰੋਗਰਾਮ ਚੇਅਰ, ਸਕੂਲ ਆਫ ਕਾਮਰਸ ਐਨਐਮਆਈਐਮਐਸ, ਚੰਡੀਗੜ੍ਹ, ਮਾਲਵਿਕਾ ਅੰਡਰ ਰਾਇਟਰ ਓਰਿਏਂਟਲ ਇੰਸ਼ੋਰੈਂਸ ਲਿਮ., ਸ੍ਰੀ ਸੁਧੀਰ ਕੁਮਾਰ ਜੈਨ ਲੇਖਕ / ਇੰਸ਼ੋਰੈਂਸ ਬਰੋਕਰ ਸਮੇਤ ਸਟੇਟ ਬੈਂਕ ਆਫ ਇੰਡੀਆ, ਆਈਡੀਬੀਆਈ, ਕੋਟਕ ਮਹਿੰਦਰਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਸਮੇਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ ਤੋਂ ਵੱਖ-ਵੱਖ ਖੇਤਰਾਂ ਦੇ ਇੰਡਸਟਰਲਿਸਟ ਮੌਜੂਦ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button