Breaking NewsD5 specialEntertainmentNews

ਫਿਲਮ ‘Bell Bottom’ ਨੂੰ ਲੈ ਕੇ ਬੋਲੀ ਵਾਣੀ ਕਪੂਰ -ਅਕਸ਼ੈ ਸਰ ਦੀ ਵਜ੍ਹਾ ਨਾਲ ਕੀਤਾ ਕੰਮ

ਮੁੰਬਈ : ਬਾਲੀਵੁਡ ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਵਜ੍ਹਾ ਕਰਕੇ ਫਿਲਮ ਬੈਲ ਬਾਟਮ ‘ਚ ਕੰਮ ਕੀਤਾ ਹੈ। ਰਣਜੀਤ ਐਮ ਤਿਵਾਰੀ ਦੇ ਨਿਰਦੇਸ਼ਨ ‘ਚ ਬਣੀ ਅਕਸ਼ੈ ਕੁਮਾਰ ਸਟਾਰਰ ਫਿਲਮ ਬੈਲ ਬਾਟਮ ਹਾਲ ਹੀ ‘ਚ ਰਿਲੀਜ਼ ਹੋਈ ਹੈ। ਫਿਲਮ ‘ਚ ਵਾਣੀ ਕਪੂਰ ਨੇ ਅਕਸ਼ੈ ਦੀ ਪਤਨੀ ਦਾ ਰੋਲ ਨਿਭਾਇਆ ਹੈ ਜਦੋਂ ਕਿ ਹੁਮਾ ਕੁਰੈਸ਼ੀ, ਦੁੰਬਈ ਦੇ ਇੱਕ ਸਪੋਰਟ ਗਰੁਪ ਦਾ ਹਿੱਸਾ ਬਣੀ ਹੈ ਜੋ ਇਸ ਆਪਰੇਸ਼ਨ ‘ਚ ਭਾਰਤ ਦਾ ਸਾਥ ਦਿੰਦੀ ਹੈ।

Farmers Protest ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ, ਅੰਦਰੋਂ ਆਈ ਵੱਡੀ ਖ਼ਬਰ ! D5 Channel Punjabi

ਫਿਲਮ ‘ਬੈਲ ਬਾਟਮ’ ‘ਚ ਵਾਣੀ ਕਪੂਰ ਨੇ ਛੋਟੀ ਜਿਹੀ ਭੂਮਿਕਾ ਨਿਭਾਈ ਹੈ। ਇਸ ਬਾਰੇ ‘ਚ ਪੁੱਛੇ ਜਾਣ ‘ਤੇ ਵਾਣੀ ਕਪੂਰ ਨੇ ਕਿਹਾ, ‘‘ਇਸ ਫਿਲਮ ‘ਚ ਅਕਸ਼ੈ ਕੁਮਾਰ ਹਨ। ਉਹ ਮੈਗਾਸਟਾਰ ਹਨ। Action,comedy, ਹਰ ਚੀਜ ਕਮਾਲ ਕਰਦੇ ਹਨ ਤਾਂ ਮੇਰੇ ਲਈ ਸਭ ਤੋਂ ਵੱਡੀ ਗੱਲ ਸੀ ਕਿ ਮੈਨੂੰ ਉਨ੍ਹਾਂ ਦੇ ਨਾਲ ਕੰਮ ਕਰਣ ਦਾ ਮੌਕਾ ਮਿਲਿਆ। ਮੇਰੇ ਪਾਪਾ ਉਨ੍ਹਾਂ ਦੇ ਬਹੁਤ ਵੱਡੇ ਫੈਨ ਹਨ। ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਹਾਂ, ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਮੈਂ ਵੇਖੀਆਂ ਹਨ ਤਾਂ ਉਨ੍ਹਾਂ ਦੇ ਨਾਲ ਸਕਰੀਨ ਸ਼ੇਅਰ ਕਰਣਾ ਹੀ ਮੇਰੇ ਲਈ ਵੱਡੀ ਗੱਲ ਸੀ।’’

ਦਿੱਲੀ ਕਮੇਟੀ ਚੋਣਾਂ, ਵੋਟਿੰਗ ਜਾਰੀ , ਜਾਣੋ ਤਾਜ਼ਾ UPDATE || D5 Channel Punjabi

ਵਾਣੀ ਕਪੂਰ ਨੇ ਕਿਹਾ ‘‘ਮੈਂ ਚਾਹੁੰਦੀ ਹਾਂ ਕਿ ਅੱਗੇ ਅਕਸ਼ੈ ਸਰ ਦੇ ਨਾਲ ਫੇਰ ਤੋਂ ਕੰਮ ਕਰਾਂ, ਜਿੱਥੇ ਮੇਰਾ ਰੋਲ ਹੋਰ ਵੱਡਾ ਹੋਵੇ। ਇਸ ਫਿਲਮ ਦੀ ਕਹਾਣੀ ਬਹੁਤ ਚੰਗੀ ਹੈ ਤਾਂ ਇੱਕ ਚੰਗੀ ਫਿਲਮ ਦਾ ਛੋਟਾ ਹਿੱਸਾ ਬਣਨਾ ਵੀ ਬੁਰੀ ਗੱਲ ਨਹੀਂ ਹੈ। ਕਹਾਣੀ ‘ਚ ਇੰਨਾ ਦਮ ਸੀ ਕਿ ਮੈਨੂੰ ਲਗਾ ਕਿ ਇੰਨੀ ਚੰਗੀ ਫਿਲਮ ਦਾ ਛੋਟਾ ਹਿੱਸਾ ਬਨਣਾ ਵੀ ਖ਼ਰਾਬ ਸੌਦਾ ਨਹੀਂ ਹੈ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button