Breaking NewsPunjabTop News

ਫਿਰ ਤੋਂ ਖੁਲ੍ਹੇਗੀ ਜ਼ੀਰਾ ਸਥਿਤ ਮਾਲਬ੍ਰੋਜ਼ ਫ਼ੈਕਟਰੀ? ਸਰਕਾਰ ਨੇ ਆਦੇਸ਼ ਲਿਆ ਵਾਪਸ

ਜ਼ੀਰਾ : ਮਾਲਬ੍ਰੋਜ਼ ਦੀ ਜ਼ੀਰਾ ਫੈਕਟਰੀ ਦੇ ਸੰਚਾਲਨ ਲਈ ਮਨਜ਼ੂਰੀ ਨਾ ਦੇਣ ਦੇ ਮਾਮਲੇ ਵਿਚ ਕੰਪਨੀ ਨੇ ਹਾਈ ਕੋਰਟ ‘ਚ ਪਟੀਸ਼ਨ ਦਾਖਲ ਕਰਦੇ ਹੋਏ ਮਾਮਲੇ ‘ਚ ਦਖਲ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਰੁਖ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਆਪਣਾ ਆਦੇਸ਼ ਵਾਪਸ ਲੈ ਲਿਆ ਹੈ ਅਤੇ ਕੰਪਨੀ ਦਾ ਪੱਖ ਸੁਣਨ ਤੋਂ ਬਾਅਦ ਹੁਣ ਸਰਕਾਰ ਦੋ ਹਫ਼ਤਿਆਂ ਅੰਦਰ ਇਸ ਵਿਸ਼ੇ ‘ਤੇ ਨਵੇਂ ਸਿਰੇ ਤੋਂ ਫੈਸਲਾਂ ਲਵੇਗੀ। ਪਟੀਸ਼ਨ ਦਾਖ਼ਲ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਕੰਪਨੀ ਦੀ ਜ਼ੀਰਾ ਸਥਿਤ ਫੈਕਟਰੀ ਦੇ ਬਾਹਰ ਸਥਾਨਕ ਲੋਕਾਂ ਨੇ ਧਰਨਾ-ਪ੍ਰਦਰਸ਼ਨ ਕਰਦੇ ਹੋਏ ਇਸ ‘ਤੇ ਪ੍ਰਦੂਸ਼ਣ ਵਧਾਉਣ ਦਾ ਦੋਸ਼ ਲਾਇਆ ਸੀ।

Patiala Beadbi Case, ਮਾਰੀ ਗਈ ਮਹਿਲਾ ਬਾਰੇ ਵੱਡਾ ਖੁਲਾਸਾ, ਅਧਾਰ ਕਾਰਡ ਨੇ ਖੋਲ੍ਹਿਆ ਰਾਜ਼ || D5 Channel Punjabi

ਪਟੀਸ਼ਨਕਰਤਾ ਨੇ ਦੱਸਿਆ ਕਿ ਸਭ ਤਰ੍ਹਾਂ ਦੀ ਜਾਂਚ ਵਿਚ ਕਲੀਨ ਚਿੱਟ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਹਾਈ ਕੋਰਟ ਪੁੱਜਾ ਸੀ ਅਤੇ ਕੋਰਟ ਨੇ ਪਟੀਸ਼ਨਕਰਤਾ ਦੇ ਪੱਖ ਵਿਚ ਮੁਆਵਜ਼ਾ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਹੁਣ ਕੰਪਨੀ ਦੀ ਤਕਨੀਕੀ ਰਸਮਾਂ ਤਹਿਤ ਕੰਸੈਂਟ ਟੂ ਆਪਰੇਟ ਲਈ ਬਿਨੈ ਕੀਤਾ ਤਾਂ ਉਸ ਨੂੰ ਖਾਰਜ ਕਰ ਦਿੱਤਾ। ਇਸ ਫੈਸਲੇਂ ਦੇ ਖਿਲਾਫ਼ ਅਪੀਲ ਕੀਤੀ ਗਈ ਤਾਂ ਉਸ ‘ਤੇ ਕੋਈ ਫ਼ੈਸਲਾਂ ਨਹੀਂ ਲਿਆ ਜਾ ਰਿਹਾ ਹੈ।

Bathinda ਦਾ ਪਿੰਡ ਬਦਲਿਆ Police ਛਾਉਣੀ ’ਚ, ਕਿਸਾਨਾਂ ਦੀ ਪੁਲਿਸ ਨਾਲ ਸਿੱਧੀ ਟੱਕਰ | D5 Channel Punjabi

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ਵਿਚ ਸਾਰੇ ਪਹਿਲੂਆਂ ਨੂੰ ਦੇਖਣ ਤੋਂ ਬਾਅਦ ਆਦੇਸ਼ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ। ਹੁਣ ਕੰਪਨੀ ਨੇ ਕੋਰਟ ‘ਚ ਪਟੀਸ਼ਨ ਦਾਖਲ ਕਰਦੇ ਹੋਏ ਦੱਸਿਆ ਕਿ ਅਪੀਲ ‘ਤੇ ਫ਼ੈਸਲਾਂ ਨਹੀਂ ਲਿਆ ਗਿਆ ਹੈ। ਨਾਲ ਹੀ ਕੰਪਨੀ ਨੂੰ ਸੰਚਾਲਨ ਦੀ ਇਜ਼ਾਜ਼ਤ ਨਾ ਦੇਣ ਦਾ ਫ਼ੈਸਲਾਂ ਲਿਆ ਗਿਆ ਹੈ। ਨਵੇਂ ਸਿਰੇ ਤੋਂ ਦਾਖਲ ਕੀਤੀ ਗਈ ਇਸ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਹੁਣ ਕੰਪਨੀ ਨੂੰ ਚਲਾਉਣ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾਂ ਵਾਪਸ ਲੈ ਲਿਆ ਹੈ। ਹੁਣ ਸਰਕਾਰ ਨਵੇਂ ਸਿਰੇ ਤੋਂ ਕੰਪਨੀ ਦਾ ਪੱਖ ਸੁਣਨ ਤੋਂ ਬਾਅਦ ਇਸ ਵਿਸ਼ੇ ‘ਤੇ ਫ਼ੈਸਲਾਂ ਲਵੇਗੀ। ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਫ਼ੈਸਲਾਂ ਲੈਣ ਤੋਂ ਪਹਿਲਾ ਐਂਨਜੀਟੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ‘ਤੇ ਵੀ ਗੋਰ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button