Breaking NewsD5 specialNewsPoliticsPunjab

ਫਿਰ ਛਾਇਆ ਨੀਟੂ ਸ਼ਟਰਾਂ ਵਾਲਾ, ਪਿਆਜਾਂ ਦਾ ਹਾਰ ਪਾ ਕੱਢਿਆਂ ਪੈਦਲ ਮਾਰਚ

ਜਲੰਧਰ : ਹਰ ਵਾਰ ਚਰਚਾ ‘ਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ। ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਨੀਟੂ ਸ਼ਟਰਾਂ ਵਾਲੇ ਨੇ ਹੁਸ਼ਿਆਰਪੁਰ ਅੱਡਾ ਚੌਕ ਤੋਂ ਪਿਆਜਾਂ ਦਾ ਹਾਰ ਪਾ ਪੈਦਲ ਮਾਰਚ ਕੱਢਿਆ ਜੋ ਰਸਤੇ ‘ਚ ਉਨ੍ਹਾਂ ਲੋਕਾਂ ਲਈ ਜਿੱਥੇ ਇੱਕ ਪਾਸੇ ਚਰਚਾ ਦਾ ਵਿਸ਼ਾ ਹੈ ਉਥੇ ਹੀ ਨੀਟੂ ਸਟਰਾਂ ਵਾਲਾ ਮਜ਼ਾਕ ਦਾ ਪਾਤਰ ਵੀ ਬਣਿਆ ਰਿਹਾ।

Sukhdev Dhindsa ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਪਣੇ ਹੀ ਹੋਏ ਖਿਲਾਫ, ਪੁੱਤ ਵੀ ਬਣਿਆ ਅਕਲੀਆਂ ਦਾ!

ਰਸਤੇ ‘ਚ ਕਈ ਥਾਵਾਂ ਤੇ ਉਸਨੇ ਰੁਕ ਕੇ ਲੋਕਾਂ ਨਾਲ ਸੈਲਫੀਆਂ ਵੀ ਕਰਵਾਈਆ। ਨੀਟੂ ਨੇ ਕਿਹਾ ਕਿ ਸਰਕਾਰ ਸਾਡੀ ਕਟੋਰੀਆ ਵਿੱਚੋਂ ਪਿਆਜ਼ ਤੱਕ ਕੱਢ ਰਹੀ ਹੈ। ਨੀਟੂ ਸਟਰਾਂ ਵਾਲੇ ਦਾ ਕਹਿਣਾ ਹੈ ਕਿ ”ਮੈਂ ਕੈਪਟਨ ਸਰਕਾਰ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਹ ਗੁਜਾਰਿਸ਼ ਕਰਦਾ ਹਾਂ ਕੀ ਇਸ ‘ਤੇ ਨੁਕੇਲ ਕਸੀ ਜਾਵੇ। ਮੋਟਾ ਵਪਾਰੀ ਤਾਂ ਪਿਆਣ ਨੂੰ ਸਟਾਕ ਕਰਕੇ ਰੱਖ ਰਿਹਾ ਹੈ ਪਰ ਜਿਸਦਾ ਭੁਗਤਾਨ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button