Breaking NewsD5 specialNewsSports

ਫਿਰ ਕ੍ਰਿਕੇਟ ਦੇ ਮੈਦਾਨ ‘ਚ ਦਿਖਣਗੇ ਸ਼੍ਰੀਸੰਤ, ਇਸ ਰਣਜੀ ਟੀਮ ਤੋਂ ਕਰਨਗੇ ਵਾਪਸੀ

ਨਵੀਂ ਦਿੱਲੀ : ਕੇਰਲ ਕ੍ਰਿਕੇਟ ਐਸੋਸੀਏਸ਼ਨ ਨੇ 7 ਸਾਲ ਦੀ ਪਾਬੰਦੀ ਤੋਂ ਬਾਅਦ ਸਤੰਬਰ ‘ਚ ਰਾਜ ਦੀ ਰਣਜੀ ਕ੍ਰਿਕੇਟ ਟੀਮ ‘ਚ ਤੇਜ਼ ਬੱਲੇਬਾਜ਼ ਐਸ ਸ਼੍ਰੀਸੰਤ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਮਈ 2013 ‘ਚ ਦਿੱਲੀ ਪੁਲਿਸ ਨੇ ਸਪਾਟ ਫਿਕਸਿੰਗ ਦੇ ਇਲਜ਼ਾਮ ‘ਚ ਸ਼੍ਰੀਸੰਤ ਅਜੀਤ ਚਾਂਡਿਲਾ ਅਤੇ ਅੰਕਿਤ ਚਵਹਾਣ ਨੂੰ ਗ੍ਰਿਫ਼ਤਾਰ ਕੀਤਾ ਸੀ, ਇਹ ਤਿੰਨੋਂ ਖਿਡਾਰੀ ਰਾਜਸਥਾਨ ਰਾਇਲਸ ਟੀਮ ਦੇ ਮੈਂਬਰ ਸਨ। ਬਾਅਦ ‘ਚ ਬੀਸੀਸੀਆਈ ਨੇ ਉਨ੍ਹਾਂ ‘ਤੇ ਲਾਈਫਟਾਈਮ ਪਾਬੰਦੀ ਲਗਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਸਾਲ 2015 ‘ਚ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਤਿੰਨੋਂ ਖਿਡਾਰੀਆਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਛੋਟਾ ਭਗਤ ਸਿੰਘ ਫੇਰ ਮਾਰ ਗਿਆ ਕਰਾਰੀ ਸੱਟ | ਪਖੰਡੀ ਬਾਬਿਆਂ ਦੀ ਲੁੱਟ | ਕਿਵੇਂ ਸੀਰੀ ਨੂੰ ਸਰਪੰਚ ਬਣਾਕੇ ਲੁੱਟਦੇ ਲੀਡਰ

ਫਿਲਹਾਲ ਰਣਜੀ ਟਰਾਫੀ ਦੇ ਪ੍ਰਬੰਧ ਨੂੰ ਲੈ ਕੇ ਬੀਸੀਸੀਆਈ ਨੇ ਕੋਈ ਫੈਸਲਾ ਨਹੀਂ ਲਿਆ ਹੈ ਪਰ ਸ਼੍ਰੀਸੰਤ ਇਸ ਸਾਲ ਸਤੰਬਰ ‘ਚ ਸ਼ੁਰੂ ਹੋਣ ਵਾਲੀ ਟੀਮ ਦੇ ਕੈਂਪ ਵਿੱਚ ਸ਼ਾਮਿਲ ਰਹਿਣਗੇ। ਕੇਰਲ ਦੇ ਟਾਪ ਬੱਲੇਬਾਜ਼ ਸੰਦੀਪ ਵਾਰਿਅਰ ਅਗਲੇ ਸੀਜਨ ਵਿੱਚ ਤਮਿਲਨਾਡੂ ਟੀਮ ਲਈ ਖੇਡਣ ਵਾਲੇ ਹਨ। ਅਜਿਹੇ ‘ਚ ਉਂਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੀਸੰਤ ਨੂੰ ਕੇਰਲ ਟੀਮ ‘ਚ ਮੌਕਾ ਦਿੱਤਾ ਜਾ ਸਕਦਾ ਹੈ। ਸ਼੍ਰੀਸੰਤ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਮੌਕਾ ਦਿੱਤੇ ਜਾਣ ਲਈ ਕੇਰਲ ਕ੍ਰਿਕੇਟ ਐਸੋਸੀਏਸ਼ਨ ਦਾ ਸ਼ੁਕਰਗੁਜਾਰ ਹਾਂ। ਮੈਂ ਆਪਣੀ ਫਿਟਨੈੱਸ ਅਤੇ ਤੂਫਾਨ ਨੂੰ ਖੇਡ ‘ਚ ਵਾਪਸ ਸਾਬਤ ਕਰਾਂਗਾ। ਇਹ ਸਾਰੇ ਵਿਵਾਦਾਂ ਨੂੰ ਚੁੱਪ ਕਰਾਉਣ ਦਾ ਸਮਾਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button