Breaking NewsD5 specialNewsPunjabTop News

ਫਿਰੋਜ਼ਪੁਰ : ਕਿਸਾਨਾਂ ਨੇ ਟੇਂਕਾ ਵਾਲੀ ਬਸਤੀ ਦੇ ਰੇਲਵੇ ਟ੍ਰੈਕ ‘ਤੇ ਲਗਾਇਆ ਜਾਮ, ਬਠਿੰਡਾ ਤੋਂ ਆਈ ਮਾਲ-ਗੱਡੀ ਨੂੰ ਰੋਕਿਆ

ਫਿਰੋਜ਼ਪੁਰ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੀਮਾਵਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ 4 ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੇ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਹੈ। 12 ਘੰਟੇ ਲੰਬੇ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਪੰਜਾਬ ‘ਚ ਚੰਗੀ ਖਾਸੀ ਪ੍ਰਤੀਕਿਰਿਆ ਮਿਲੀ ਹੈ। ਇਸ ਕੜੀ ‘ਚ ਜ਼ਿਲ੍ਹਾ ਫਿਰੋਜਪੁਰ ‘ਚ ਕਿਸਾਨਾਂ ਨੇ ਸਵੇਰੇ ਹੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।

ਭਾਰਤ ਬੰਦ ਦੇ 6 ਘੰਟੇ ਬਾਅਦ ਹੀ ਝੁੱਕ ਗਈ ਸਰਕਾਰ !ਮੀਟਿੰਗ ਲਈ ਕੇਂਦਰ ਤਿਆਰ, ਕਿਸਾਨ ਹੋਏ ਖੁਸ਼ !

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟੇਂਕਾ ਵਾਲੀ ਬਸਤੀ ਦੇ ਰੇਲਵੇ ਟ੍ਰੈਕ ‘ਤੇ ਧਰਨਾ ਲਗਾ ਦਿੱਤਾ। ਇਸ ਦੌਰਾਨ ਬਠਿੰਡਾ ਤੋਂ ਆਈ ਮਾਲ-ਗੱਡੀ ਨੂੰ ਵੀ ਕਿਸਾਨਾਂ ਨੇ ਰੋਕ ਦਿੱਤਾ। ਕਈ ਥਾਵਾਂ ‘ਤੇ ਕਿਸਾਨ ਫੂਡ ਪੁਆਇੰਟ ਬੰਦ ਕਰਵਾਉਂਦੇ ਦਿਖੇ। ਨਾਲ ਹੀ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀਬਾੜੀ ਕਾਨੂੰਨ ਰੱਦ ਕਰਵਾ ਕੇ ਹੀ ਮੰਨਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button