ਫਿਰੋਜ਼ਪੁਰ : ਪੰਜਾਬ ਦੀਆਂ ਜੇਲ੍ਹਾਂ ਅੰਦਰੋਂ ਗੈਂਗਸਟਰਾਂ ਵੱਲੋਂ ਮੋਬਾਇਲ ਦੀ ਵਰਤੋਂ ਜਾਂ ਵੀਡੀਓ ਬਣਾਉਣ ਕਾਰਨ ਮੌਜੂਦਾ ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਭਗਵੰਤ ਮਾਨ ‘ਤੇ ਵਿਰੋਧੀ ਧਿਰ ਲਗਾਤਾਰ ਸਵਾਲ ਖੜ੍ਹੇ ਕਰ ਰਹੀ ਹੈ। ਹੁਣ ਤਾਜ਼ਾ ਮਾਮਲਾ ਫਿਰੋਜ਼ਪੁਰ ਜੇਲ੍ਹ ਤੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ ਜੇਲ੍ਹ ’ਚ ਬੰਦ 2 ਹਵਾਲਾਤੀਆਂ ਅਜੇ ਜੀਤਰਾਮ ਅਤੇ ਲਖਨ ਵਲੋਂ ਪੁਰਾਣੀ ਬੈਰਕ ਨੰਬਰ 7 ’ਚੋਂ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਗਈਆਂ ਹਨ। ਜਿਸਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਜੈ ਜੀਤਰਾਮ ਅਤੇ ਲਖਨ ਪੁੱਤਰ ਪਰਮਜੀਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਕਰਦੇ ਹੋਏ ਜੇਲ੍ਹ ’ਚੋਂ 4 ਮੋਬਾਇਲ ਬਰਾਮਦ ਕੀਤੇ ਹਨ ਅਤੇ ਇਕ ਹਵਾਲਾਤੀ ਤੋਂ ਇੱਕ ਢੱਕਣ ਤੰਬਾਕੂ ਬਰਾਮਦ ਕੀਤਾ ਹੈ।
ਬਿਕਰਮ ਮਜੀਠੀਆ ਕੇਸ ਨਾਲ ਜੁੜੀ ਵੱਡੀ ਖ਼ਬਰ, ਵੱਡਾ ਫੇਰਬਦਲ || D5 Channel Punjabi
ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰ ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਾਕ ਨੰਬਰ 1 ’ਚ ਬੰਦ ਹਵਾਲਾਤੀ ਅਜੈ ਜੀਤ ਰਾਮ ਨੇ ਜੇਲ੍ਹ ਦੇ ਅੰਦਰੋਂ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਹਨ। ਜਿਸ ਤੋਂ ਬਾਅਦ ਪੁੱਛਗਿੱਛ ਕਰਨ ’ਤੇ ਉਸ ਨੇ ਮੰਨਿਆ ਹੈ ਕਿ ਉਸ ਨੇ ਲਖਨ ਪੁੱਤਰ ਪਰਮਜੀਤ ਨਾਲ ਮਿਲ ਕੇ ਪੁਰਾਣੀ ਬੈਰਕ ਨੰਬਰ 7 ਤੋਂ ਇਹ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਹਨ। ਕਾਬੂ ਕੀਤੇ ਵਿਅਕਤੀ ਲਖਨ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਇਕ ਓਪੋ ਟੱਚ ਸਕਰੀਨ ਮੋਬਾਇਲ ਫੋਨ ਬਿਨਾਂ ਸਿਮ ਕਾਰਡ ਤੋਂ ਬਰਾਮਦ ਹੋਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.