Breaking NewsD5 specialEntertainmentNews

‘ਫਾਦਰਜ਼ ਡੇਅ’ ‘ਤੇ ਸਾਹਮਣੇ ਆਈ Kapil Sharma ਦੇ ਬੇਟੇ ਤ੍ਰਿਸ਼ਾਨ ਦੀ ਪਹਿਲੀ ਤਸਵੀਰ

ਪਟਿਆਲਾ : ਟੀਵੀ ਸ਼ੋਅ ਕਾਮੇਡੀ ਸਰਕਸ ‘ਚ ਆਪਣੀ ਕਮਾਲ ਦੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅੱਜ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਦੇਸ਼ ਦੇ ਹਰ ਘਰ ‘ਚ ਕਪਿਲ ਦੇ ਫੈਨ ਮੌਜੂਦ ਹਨ। ਉਥੇ ਹੀ ਫੈਂਨਜ਼ ਦਾ ਪਿਆਰ ਅਤੇ ਉਨ੍ਹਾਂ ਦੀ ਭਾਰੀ ਡਿਮਾਂਡ ‘ਤੇ ਕਪਿਲ ਸ਼ਰਮਾ ਨੇ ਹਾਲ ਹੀ ‘ਚ ਆਪਣੇ ਦੋਵੇਂ ਬੱਚਿਆਂ ਦੀ ਇਕੱਠੇ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਫੋਟੋ ‘ਚ ਕਪਿਲ ਦੋਵੇਂ ਬੱਚਿਆਂ ਨੂੰ ਗੋਦ ‘ਚ ਲਏ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦਿਆਂ ਕਪਿਲ ਨੇ ਇਕ ਬਹੁਤ ਹੀ ਮਜ਼ੇਦਾਰ ਕੈਪਸ਼ਨ ਲਿਖੀ ਹੈ। ਉਸ ਨੇ ਲਿਖਿਆ, ‘ਲੋਕਾਂ ਦੀ ਭਾਰੀ ਮੰਗ ’ਤੇ ਅਨਾਇਰਾ ਤੇ ਤ੍ਰਿਸ਼ਾਨ ਪਹਿਲੀ ਵਾਰ ਇਕੱਠੇ।’

ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਸਿਆਸੀ ਧਮਾਕਾ ! ਢੀਂਡਸਾ ਧੜਾ ਵੀ ਪਹੁੰਚੇਗਾ ਸ੍ਰੀ ਦਰਬਾਰ ਸਾਹਿਬ ! ਆਪ ਨਾਲ ਪਊ ਜੱਫੀ?

ਦੱਸ ਦਈਏ ਕਿ ਪ੍ਰਸ਼ੰਸਕਾਂ ਨੇ ਕਪਿਲ ਦੀ ਇਸ ਤਸਵੀਰ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਇਸ ਨੂੰ ਲਗਭਗ ਦੋ ਘੰਟਿਆਂ ’ਚ ਹੀ 8 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਸਨ। ਕਪਿਲ ਦੀ ਪਤਨੀ ਗਿੰਨੀ ਨੇ ਇਸੇ ਸਾਲ 1 ਫਰਵਰੀ ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਉਨ੍ਹਾਂ ਲਿਖਿਆ ਸੀ, ‘ਅੱਜ ਸਵੇਰੇ ਸਾਨੂੰ ਭਗਵਾਨ ਦੇ ਆਸ਼ੀਰਵਾਦ ਨਾਲ ਬੇਟਾ ਹੋਇਆ ਹੈ। ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਪਿਆਰ ਤੇ ਪ੍ਰਾਰਥਨਾਵਾਂ ਲਈ ਬਹੁਤ-ਬਹੁਤ ਧੰਨਵਾਦ।’

 

View this post on Instagram

 

A post shared by Kapil Sharma (@kapilsharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button