ਚਸ਼ਮਦੀਦ ਸਨ, ਨੇ ਪੁਲਿਸ ਨੂੰ ਦੱਸਿਆ, ” ਕਰੀਬ ਸਾਢੇ ਛੇ ਵਜੇ ਲੋਹੀਆ ਹਸਪਤਾਲ ਨੇੜੇ ਮੇਰੇ ਸਕੂਟਰ ਦੇ ਕੋਲੋਂ ਇੱਕ ਤੇਜ਼ ਰਫ਼ਤਾਰ ਫਿਐਟ ਨਿਕਲੀ। ਮੈਨੂੰ ਇੱਕ ਕੁੜੀ ਦੀ ਦਬੀ ਹੋਈ ਚੀਕ ਸੁਣੀ। ਮੈਂ ਆਪਣੇ ਸਕੂਟਰ ਨੂੰ ਭਜਾ ਕੇ ਕਾਰ ਦੇ ਕੋਲ ਲੈ ਗਿਆ। ਅਗਲੀ ਸੀਟ ‘ਤੇ ਦੋ ਲੋਕ ਬੈਠੇ ਹੋਏ ਸਨ। ਪਿਛਲੀ ਸੀਟ ‘ਤੇ ਇੱਕ ਮੁੰਡਾ ਤੇ ਕੁੜੀ ਸੀ।”ਜਦੋਂ ਲਾਲ ਬੱਤੀ ਦੇ ਨੇੜੇ ਜਾ ਕੇ ਗੱਡੀ ਹੌਲੀ ਹੋਈ, ਮੈਂ ਚੀਕ ਕੇ ਕਿਹਾ, ‘ਕੀ ਹੋ ਰਿਹਾ ਹੈ ਭਰਾ?” ਮੁੰਡੇ ਨੇ ਸ਼ੀਸ਼ੇ ਦੇ ਨੇੜੇ ਮੂੰਹ ਕਰਕੇ ਆਪਣੀ ਟੀ-ਸ਼ਰਟ ਵੱਲ ਇਸ਼ਾਰਾ ਕੀਤਾ, ਜੋ ਕਿ ਖੂਨ ਨਾਲ ਭਰੀ ਹੋਈ ਸੀ। ਕੁੜੀ ਮਗਰੋਂ ਡਰਾਈਵਰ ਦੇ ਵਾਲ ਖਿੱਚ ਰਹੀ ਸੀ।”ਡਰਾਈਵਰ ਇੱਕ ਹੱਥ ਨਾਲ ਗੱਡੀ ਚਲਾ ਰਿਹਾ ਸੀ ਅਤੇ ਦੂਜੇ ਹੱਥ ਨਾਲ ਕੁੜੀ ‘ਤੇ ਲਗਾਤਾਰ ਹਮਲਾ ਕਰ ਰਿਹਾ ਸੀ। ਮੰਦਰ ਦੀ ਸੜਕ ਅਤੇ ਪਾਰਕ ਸਟ੍ਰੀਟ ਦੇ ਬਾਅਦ ਕਾਰ ਤੇਜ਼ ਹੋ ਗਈ ਅਤੇ ਲਾਲ ਬੱਤੀ ਪਾਰ ਕਰਕੇ ਅੱਗੇ ਨਿਕਲ ਗਈ। ਮੁੰਡੇ ਦੀ ਦਿੱਖ ਵਿਦੇਸ਼ੀ ਸੀ ਅਤੇ ਸਰ੍ਹੋਂ ਰੰਗ ਦੀ ਕਾਰ ਦਾ ਨੰਬਰ HRK 8930 ਸੀ।”
ਦੋ ਦਿਨ ਬਾਅਦ 28 ਅਗਸਤ, 1978 ਨੂੰ ਚਰਵਾਹੇ ਨੇ ਰਿਜ ਦੇ ਸੰਘਣੇ ਜੰਗਲ ‘ਚ ਦੋ ਲਾਸ਼ਾਂ ਵੇਖੀਆਂ। ਇਹ ਸੜ ਚੁੱਕੀਆਂ ਸਨ। ਇਹ ਦੋਵੇਂ ਲਾਸ਼ਾਂ ਗੀਤਾ ਤੇ ਸੰਜੇ ਦੀਆਂ ਸਨ।ਇਸ ਵਾਰਦਾਤ ਨੂੰ ਕੁਲਜੀਤ ਉਰਫ਼ ਰੰਗਾ ਖੁਸ਼ ਤੇ ਜਸਬੀਰ ਸਿੰਘ ਉਰਫ਼ ਬੰਗਾਲੀ ਉਰਫ਼ ਬਿੱਲਾ ਨੇ ਅੰਜਾਮ ਦਿੱਤਾ ਸੀ। ਘਟਨਾ ਤੋਂ ਬਾਅਦ ਦੋਵੇਂ ਫਰਾਰ ਸੀ। ਦੋਵੇਂ ਆਗਰਾ ‘ਚ ਸਨ। ਇਸ ਦੌਰਾਨ ਦੋਵੇਂ ਚੁੱਪਚਾਪ ਆਗਰਾ ਸਟੇਸ਼ਨ ਨੇੜੇ ਕਾਲਕਾ ਮੇਲ ਟਰੇਨ ‘ਚ ਸਵਾਰ ਹੋ ਗਏ। ਇਹ ਟ੍ਰੇਨ ਦਿੱਲੀ ਵੱਲ ਜਾ ਰਹੀ ਸੀ। ਪਰ ਜਿਸ ਡੱਬੇ ਵਿਚ ਉਹ ਸਵਾਰ ਸਨ, ਉਹ ਫ਼ੌਜ ਦਾ ਕੋਚ ਸੀ। ਇਸ ਦੌਰਾਨ ਉਨ੍ਹਾਂ ਨੂੰ ਦਿੱਲੀ ਪਹੁੰਚਦੇ ਹੀ ਜਵਾਨਾਂ ਨੇ ਫੜ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।
ਦਿੱਲੀ ਹਾਈ ਕੋਰਟ ਨੇ ਰੰਗਾ ਬਿੱਲਾ ਨੂੰ ਮੌਤ ਦੀ ਸਜ਼ਾ ਸੁਣਾਈ। ਬਾਅਦ ‘ਚ ਸੁਪਰੀਮ ਕੋਰਟ ਨੇ ਵੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ 7 ਅਪ੍ਰੈਲ 1979 ਨੂੰ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। 31 ਜਨਵਰੀ 1982 ਨੂੰ ਦਿੱਲੀ ਦੀ ਤਿਹਾੜ ਜੇਲ੍ਹ ‘ਚ ਦੋਵਾਂ ਨੂੰ ਫਾਂਸੀ ਦਿੱਤੀ ਗਈ।ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੋਵਾਂ ਨੂੰ ਘਟਨਾ ਦੇ 4 ਸਾਲ ਬਾਅਦ ਫਾਂਸੀ ਦੇ ਦਿੱਤੀ ਗਈ। ਰੰਗਾ ਤੇ ਬਿੱਲਾ ਨੂੰ ਫਾਂਸੀ ਦੇਣ ਲਈ ਤਿਹਾੜ ਪ੍ਰਸ਼ਾਸਨ ਵੱਲੋਂ ਦੋ ਜੱਲਾਦਾਂ ਫਕੀਰਾ ਤੇ ਕਾਲੂ ਨੂੰ ਫਰੀਦਕੋਟ ਤੇ ਮੇਰਠ ਜੇਲ੍ਹ ਤੋਂ ਬੁਲਾਇਆ ਗਿਆ ਸੀ।
31 ਜਨਵਰੀ, 1982 ਨੂੰ ਤਿਹਾੜ ਜੇਲ੍ਹ ਦੇ ਦੋ ਜ਼ਾਲਮ ਕਾਤਲ ਰੰਗਾ ਤੇ ਬਿੱਲਾ ਨੂੰ ਫਾਂਸੀ ਦੇਣ ਦੀ ਤਿਆਰੀ ਪੂਰੀ ਹੋ ਚੁੱਕੀ ਸੀ।
ਜਦੋਂ ਉਹ ਸਵੇਰੇ ਪੰਜ ਵਜੇ ਉੱਠੇ ਤਾਂ ਦੋਵਾਂ ਨੂੰ ਚਾਹ ਦਿੱਤੀ ਗਈ। ਉਨ੍ਹਾਂ ਨੂੰ ਆਖਰੀ ਵਾਰ ਪੁੱਛਿਆ ਗਿਆ ਕਿ, ਕੀ ਉਹ ਜੱਜ ਦੇ ਸਾਹਮਣੇ ਆਪਣੀ ਵਸੀਅਤ ਰਿਕਾਰਡ ਕਰਵਾਉਣਾ ਚਾਹੁੰਦੇ ਹਨ?
ਦੋਵਾਂ ਨੇ ਇਸ ਤੋਂ ਮਨਾ ਕਰ ਦਿੱਤਾ। ਦੋਵਾਂ ਦੇ ਹੱਥ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਵਾਈਆਂ ਗਈਆਂ ਤੇ ਬਲੈਕ-ਵਾਰੰਟ ਵਿੱਚ ਫਾਂਸੀ ਦੇ ਦਿੱਤੇ ਗਏ ਸਮੇਂ ਤੋਂ ਦੱਸ ਮਿੰਟ ਪਹਿਲਾਂ, ਉਸ ਪਲੈਟਫਾਰਮ ਵੱਲ ਜਾਣ ਨੂੰ ਕਿਹਾ ਗਿਆ ਜਿੱਥੇ ਫਾਂਸੀ ਦਾ ਫੰਦਾ ਲੱਗਿਆ ਹੋਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.