Breaking NewsD5 specialIndiaNewsPunjab

ਫ਼ੌਜ ‘ਚ ਕੋਰੋਨਾ ਦਾ ਪਹਿਲਾ ਮਾਮਲਾ, ਗਊ ਮੂਤਰ ਪੀਣ ਨਾਲ ਹਾਲਤ ਖ਼ਰਾਬ, ਮੂਤਰ ਵੰਡਣ ਵਾਲਾ ਨਿਕਲਿਆ ਭਾਜਪਾ ਦਾ ਵਰਕਰ

Corona In Indian Army : ਭਾਰਤ ਵਿੱਚ ਕੋਰੋਨਾ ਵਾਇਰਸ ਨੇ ਭਾਰਤੀ ਫੌਜ ਨੂੰ ਵੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫੌਜ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਲੇਹ ‘ਚ 34 ਸਾਲ ਦਾ ਇੱਕ ਨੌਜਵਾਨ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਭਾਰਤੀ ਫ਼ੌਜ ‘ਚ ਕੋਵਿਡ – 19 ਦੇ ਨਾਲ ਪ੍ਰਭਾਵਿਤ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਫ਼ੌਜ ‘ਚ ਕੋਰੋਨਾ ਦਾ ਪਹਿਲਾ ਮਾਮਲਾ, ਗਊ ਮੂਤਰ ਪੀਣ ਨਾਲ ਹਾਲਤ ਖ਼ਰਾਬ, ਮੂਤਰ ਵੰਡਣ ਵਾਲਾ ਨਿਕਲਿਆ ਭਾਜਪਾ ਦਾ ਵਰਕਰ

ਫੌਜੀ ਲੇਹ ਦੇ ਚੁਚੋਟ ਪਿੰਡ ਦਾ ਰਹਿਣ ਵਾਲਾ ਹੈ ਅਤੇ ਵਾਇਰਸ ਨਾਲ ਪ੍ਰਭਾਵਿਤ ਆਪਣੇ ਪਿਤਾ ਦੇ ਸੰਪਰਕ ‘ਚ ਆਉਣ ਦੇ ਕਾਰਨ ਉਹ ਇਸਦੀ ਚਪੇਟ ਵਿੱਚ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਨੌਜਵਾਨ ਦੇ ਪਿਤਾ ਈਰਾਨ ਤੋਂ ਤੀਰਥ ਯਾਤਰਾ ਕਰਕੇ ”ਏਅਰ ਇੰਡੀਆ’ ਦੇ ਜਹਾਜ਼ ਤੋਂ 20 ਫਰਵਰੀ ਨੂੰ ਵਾਪਸ ਆਏ ਸਨ ਅਤੇ 29 ਫਰਵਰੀ ਤੋਂ ‘ਲੱਦਾਖ ਹਾਰਟ ਫਾਊਡੇਂਸ਼ਨ ‘ਚ ਇਕੱਲੇ ਰਹਿ ਰਹੇ ਹਨ। ਨੌਜਵਾਨ 25 ਫਰਵਰੀ ਨੂੰ ਛੁੱਟੀ ‘ਤੇ ਸੀ ਅਤੇ ਦੋ ਮਾਰਚ ਨੂੰ ਵਾਪਸ ਨੌਕਰੀ ‘ਤੇ ਪਰਤਿਆ ਸੀ।

ਲੋਕ ਸਭਾ ‘ਚ ਬੋਲਿਆ Bhagwant Mann, ਡਿਪਰੈਸ਼ਨ ‘ਚ PGI ਦੇ ਡਾਕਟਰ | Lok Sabha

ਸੱਤ ਮਾਰਚ ਨੂੰ ਉਸਨੂੰ ਬਾਕੀਆਂ ਤੋਂ ਇਕੱਲਾ ਕਰ ਦਿੱਤਾ ਗਿਆ ਸੀ ਅਤੇ 16 ਮਾਰਚ ਨੂੰ ਉਸਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ। ਫੌਜੀ ਨੂੰ ‘ਸੋਨਮ ਨੂਰਬੋ ਮੈਮੋਰੀਅਲ’ ਹਸਪਤਾਲ ਵਿੱਚ ਇਕੱਲਾ ਰੱਖਿਆ ਗਿਆ ਹੈ। ਉਸਦੀ ਭੈਣ, ਪਤਨੀ ਅਤੇ ਦੋ ਬੱਚਿਆਂ ਨੂੰ ਵੀ ”ਐਸਐਨਐਮ ਹਾਰਟ ਫਾਊਂਡੇਸ਼ਨ ਵਿੱਚ ਏਹਤੀਯਾਤੀ ਤੌਰ ‘ਤੇ ਅਲੱਗ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਨੌਕਰੀ ਉੱਤੇ ਵਾਪਸ ਪਰਤਣ ਤੋਂ ਬਾਅਦ ਵੀ ਉਹ ਆਪਣੇ ਪਿਤਾ ਨੂੰ ਇਕੱਲਾ ਰੱਖੇ ਜਾਣ ਦੌਰਾਨ ਪਰਿਵਾਰ ਦੀ ਮਦਦ ਕਰ ਰਿਹਾ ਸੀ ਅਤੇ ਕੁਝ ਸਮਾਂ ਚੁਚੋਟ ਪਿੰਡ ਵਿੱਚ ਵੀ ਠਹਿਰਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button