InternationalTop News

 ਫਲੋਰਿਡਾ ‘ਚ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ ‘ਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ

 ਫਲੋਰਿਡਾ ਵਿੱਚ ਇਕ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਨੇਹਾ ਗੁਪਤਾ (27) ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ ਵਿੱਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੁਰੂ ਵਿੱਚ ਸਮਝਿਆ ਗਿਆ ਸੀ ਕਿ ਗੁਪਤਾ ਦੀ 4 ਸਾਲਾ ਧੀ ਆਰੀਆ ਤਲਾਥੀ ਦੀ ਮੌਤ ਕਿਰਾਏ ਦੇ ਘਰ ਵਿੱਚਲੇ ਤਲਾਬ ਵਿਚ ਡੁੱਬਣ ਕਾਰਨ ਹੋਈ ਹੈ। ਗੁਪਤਾ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸੌਂ ਰਹੀ ਸੀ ਤੇ ਰੌਲਾ ਸੁਣ ਕੇ ਉੱਠੀ ਤਾਂ ਉਸ ਨੇ ਵੇਖਿਆ ਕਿ ਉਸ਼ ਦੀ ਧੀ ਤਾਲਾਬ ਵਿੱਚ ਡਿੱਗੀ ਹੋਈ ਸੀ , ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਇਸ ਲਈ ਉਹ ਉਸ ਨੂੰ ਬਚਾਅ ਨਾ ਸਕੀ। ਪਰੰਤੂ ਹੁਣ ਇਹ ਮਾਮਲਾ ਨਵਾਂ ਮੋੜ ਲੈ ਗਿਆ ਹੈ।

ਗ੍ਰਿਫਤਾਰੀ ਹਲਫੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿਚ ਬਿਲਕੁਲ ਵੀ ਪਾਣੀ ਨਹੀਂ ਸੀ। ਇਸ ਦੀ ਮੌਤ ਡੁੱਬਣ ਨਾਲ ਨਹੀਂ ਹੋਈ ਬਲਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਤਾਲਾਬ ਵਿੱਚ ਡੁੱਬਣ ਦੀ ਕਹਾਣੀ ਹੱਤਿਆ ਨੂੰ ਛੁਪਾਉਣ ਲਈ ਘੜੀ ਗਈ ਹੈ। ਇਕ ਰਿਪੋਰਟ ਅਨੁਸਾਰ ਬੱਚੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੁਪਤਾ ਤੇ ਉਸ ਦੇ ਪਤੀ ਡਾ ਸੌਰਭ ਤਲਾਥੀ ਵਿਚਾਲੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਗੁਪਤਾ ਪ੍ਰੇਸ਼ਾਨ ਸੀ। ਦੋਸ਼ਾਂ ਦੇ ਮੱਦੇਨਜਰ .ਯੁਨੀਵਰਸਿਟੀ ਆਫ ਓਕਲਾਹੋਮਾ ਨੇ ਗੁਪਤਾ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਸਮੇ ਉਹ ਬਿਨਾਂ ਬੌਂਡ ਜੇਲ ਵਿੱਚ ਹੈ ਤੇ ਉਸ ਨੂੰ ਓਕਲਾਹੋਮਾ ਤੋਂ ਫਲੋਰਿਡਾ ਲਿਆਂਦਾ ਗਿਆ ਹੈ। “,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button