Breaking NewsD5 specialIndiaNewsPolitics

ਫਲਾਈਟ ‘ਚ ਸਾਧਵੀ ਪ੍ਰਗਿਆ ਤੇ ਭੜਕੇ ਯਾਤਰੀ, ”ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ”

ਭੋਪਾਲ : ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਜਹਾਜ਼ ‘ਚ ਯਾਤਰੀਆਂ ਦੇ ਨਾਲ ਬਹਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸਪਾਈਸਜੈੱਟ ਦੇ ਜਹਾਜ਼ ਵਿੱਚ ਸੀਟ ਨੂੰ ਲੈ ਕੇ ਹੋਈ ਬਹਿਸ ‘ਤੇ ਵਿਵਾਦ ਹੋ ਗਿਆ ਹੈ। ਜਿਸ ਤੇ ਹੁਣ ਸਾਧਵੀ ਪ੍ਰਗਿਆ ਦੀ ਸਫਾਈ ਸਾਹਮਣੇ ਆਈ ਹੈ। ਪ੍ਰਗਿਆ ਠਾਕੁਰ ਨੇ ਇਸ ਪੂਰੇ ਵਿਵਾਦ ਦਾ ਠੀਕਰਾ ਸਪਾਈਸਜੈੱਟ ‘ਤੇ ਫੋੜ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਸੀਟ ਮਿਲੀ ਸੀ ਉਹ ਉਸ ‘ਤੇ ਹੀ ਬੈਠੀ ਸੀ।

ਹਾਲਾਂਕਿ ਹੁਣ ਉਨ੍ਹਾਂ ਨੇ ਲਿਖਤੀ ਵਿੱਚ ਸਪਾਈਸਜੈੱਟ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਹੈ। ਵਾਇਰਲ ਵੀਡੀਓ ‘ਤੇ ਸਫਾਈ ਦਿੰਦੇ ਹੋਏ ਬੀਜੇਪੀ ਸਾਂਸਦ ਨੇ ਕਿਹਾ, ‘ਮੇਰਾ ਬੋਰਡਿੰਗ ਬਣਿਆ ਅਤੇ ਮੈਨੂੰ A1 ਸੀਟ ਦਿੱਤੀ ਗਈ। ਉਸਦੇ ਲਈ ਮੈਂ ਐਕਸਟਰਾ ਚਾਰਜ ਵੀ ਕੀਤਾ ਸੀ, ਜਦੋਂ ਮੈਂ ਸੀਟ ‘ਤੇ ਬੈਠ ਗਈ ਤਾਂ ਉਸਦੇ ਬਾਅਦ ਏਅਰਹੋਸਟੈਸ ਤੋਂ ਲੈ ਕੇ ਮੈਨੇਜਰ ਤੱਕ ਨੇ ਮੇਰੇ ਨਾਲ ਉਸ ਸੀਟ ਤੋਂ ਉੱਠਣ ਲਈ ਬੋਲਿਆ।

ਸਾਧਵੀ ਪ੍ਰਗਿਆ ਨੇ ਅੱਗੇ ਕਿਹਾ, ‘ਜਦੋਂ ਮੈਂ ਰੂਲਸ ਦੀ ਕਿਤਾਬ ਮੰਗੀ ਤਾਂ ਉਨ੍ਹਾਂ ਦੇ ਕੋਲ ਰੂਲਸ ਦੀ ਕਿਤਾਬ ਤੱਕ ਨਹੀਂ ਸੀ। ਜਿਸ ਸੀਟ ‘ਤੇ ਮੈਂ ਬੈਠੀ ਸੀ, ਉੱਥੇ ਐਮਰਜੇਂਸੀ ਨਹੀਂ ਲਿਖਿਆ ਸੀ। ਹੁਣ ਉਸਦੀ ਸ਼ਿਕਾਇਤ ਮੈਂ ਲਿਖਤੀ ‘ਚ ਕੀਤੀ ਹੈ।’ ਪ੍ਰਗਿਆ ਨੇ ਕਿਹਾ ਕਿ ਮੈਂ ਇੱਕ ਆਮ ਵਿਅਕਤੀ ਦੀ ਤਰ੍ਹਾਂ ਲੋਕਾਂ ਨਾਲ ਪੇਸ਼ ਆਈ ਸੀ ਪਰ ਲੋਕ ਕਹਿ ਰਹੇ ਹਨ ਕਿ ਮੈਂ ਸਾਂਸਦ ਦਾ ਰੁਤਬਾ ਦਿਖਾਇਆ।

ਮਜੀਠੀਏ ਦੀ ਕੋਠੀ ‘ਚ ਰਹਿ ਰਿਹੈ ਕਾਂਗਰਸੀ ਮੰਤਰੀ | ਹੁਣ ਹੋ ਰਹੇ ਨੇ ਵੱਡੇ ਖ਼ੁਲਾਸੇ

ਜ਼ਿਕਰਯੋਗ ਹੈ ਕਿ ਦਿੱਲੀ ਤੋਂ ਭੋਪਾਲ ਆਉਣ ਵਾਲੀ ਫਲਾਇਟ ‘ਚ ਸੀਟ ਨੂੰ ਲੈ ਕੇ ਸਾਧਵੀ ਪ੍ਰਗਿਆ ਦੀ ਯਾਤਰੀ ਨਾਲ ਬਹਿਸ ਹੋ ਗਈ ਸੀ। ਇਸਦਾ ਵੀਡੀਓ ਸੋਸ਼ਲ ਮੀਡਿਆ’ਤੇ ਵਾਇਰਲ ਵੀ ਹੋਇਆ। ਸਾਧਵੀ ਪ੍ਰਗਿਆ ਦੀ ਇਸ ਦੌਰਾਨ ਫਲਾਇਟ ਕਰੂ ਮੈਂਬਰ ਨਾਲ ਬਹਿਸ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button