ਫਰਾਰ ਕੇ.ਟੀ.ਐਫ. ਕਾਰਕੁੰਨ ਨੂੰ ਮੋਗਾ ਤੋਂ ਕੀਤਾ ਗ੍ਰਿਫ਼ਤਾਰ; ਡੇਰਾ ਪ੍ਰੇਮੀ ਹੱਤਿਆ ਵਿਚ ਵਰਤੇ ਹਥਿਆਰ, ਵਾਹਨ ਬਰਾਮਦ

ਕਮਲ ਫਿਲੌਰ ਵਿੱਚ ਪੁਜਾਰੀ ਗੋਲਾਬਾਰੀ, ਸੁੱਖਾ ਲੰਮਾ ਕਤਲ ਕੇਸ ਅਤੇ ਸੁਪਰਸ਼ਾਈਨ ਕਤਲ ਕੇਸ ਵਿਚ ਵੀ ਸੀ ਸ਼ਾਮਲ – ਡੀਜੀਪੀ ਪੰਜਾਬ
ਮੋਗਾ ਵਿਖੇ ਸੁਪਰਸ਼ਾਈਨ ਸਟੋਰ ਦੇ ਮਾਲਕ ਦੀ ਹੱਤਿਆ ਵਿਚ ਵਰਤੀ ਗਈ ਪਿਸਟਲ ਵੀ ਸਹਿ-ਮੁਲਜ਼ਮ ਰਵੀ ਕੋਲੋਂ ਕੀਤੀ ਬਰਾਮਦ
ਚੰਡੀਗੜ੍ਹ:ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਦੋ ਕਾਰਕੁਨਾਂ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਉਨ੍ਹਾਂ ਦੇ ਤੀਜੇ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਡੇਰਾ ਪ੍ਰੇਮੀ ਦੇ ਕਤਲ, ਕੇ.ਟੀ.ਐਫ. ਮੁਖੀ ਹਰਦੀਪ ਨਿੱਝਰ ਦੇ ਪਿੰਡ ਵਿੱਚ ਪੁਜਾਰੀ ‘ਤੇ ਗੋਲੀਬਾਰੀ, ਸੁੱਖਾ ਲੰਮਾ ਕਤਲ ਕੇਸ ਅਤੇ ਮੋਗਾ ਦੇ ਸੁਪਰਸ਼ਾਈਨ ਕਤਲ ਕੇਸ ਵਿੱਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲ, ਜੋ ਕਿ ਮੋਗਾ ਦੇ ਪਿੰਡ ਡਾਲਾ ਦਾ ਵਸਨੀਕ ਹੈ, ਨੂੰ ਮੋਗਾ ਪੁਲਿਸ ਨੇ ਮੋਗਾ ਜ਼ਿਲੇ ਦੇ ਨੱਥੂਵਾਲਾ ਜਦੀਦ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਚਾਰ .315 ਬੋਰ ਪਿਸਤੌਲਾਂ ਨਾਲ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਕਿਸਾਨਾਂ ਨੇ ਮੀਟਿੰਗ ਚੋਂ ਭਜਾਏ ਭਾਜਪਾ ਵਰਕਰ !ਕਿਸਾਨ ਬੀਬੀਆਂ ਨੇ ਦਿੱਤੀ ਚਿਤਾਵਨੀ !ਹੁਣ ਨੀ ਆਉਂਦੇ ਆਹ ਸ਼ਹਿਰ !
ਦੱਸਣਯੋਗ ਹੈ ਕਿ ਪੁਲਿਸ ਵੱਲੋਂ 22 ਜੂਨ ਨੂੰ ਕਮਲ ਦੇ ਦੋ ਸਾਥੀ ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।ਇਹ ਤਿੰਨੋਂ ਮੁਲਜ਼ਮ ਕੇ.ਟੀ.ਐਫ. ਦੇ ਕਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਜਰ, ਜਿਸ ਨੂੰ ਸਰਕਾਰ ਦੁਆਰਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ, ਦੇ ਦਿਸ਼ਾ ਨਿਰਦੇਸ਼ਾਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਹੋਰ ਕੇ.ਟੀ.ਐਫ. ਦੇ ਸਹਿ-ਸਾਜ਼ਿਸ਼ਕਰਤਾ/ਮਾਸਟਰ ਮਾਈਡਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਜੋ ਸਰੀ (ਬੀਸੀ) ਕੈਨੇਡਾ ਵਿੱਚ ਛੁਪੇ ਹੋਏ ਹਨ ਅਤੇ ਮੁਕੱਦਮੇ ਅਤੇ ਅਪਰਾਧਿਕ ਕਾਰਵਾਈ ਲਈ ਪੰਜਾਬ ਪੁਲਿਸ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਅੱਜ ਫਿਰ ਘੇਰ ਲਿਆ ਕਿਸਾਨਾਂ ਨੇ MLA !ਅੱਗੋਂ ਵਿਧਾਇਕ ਸਾਬ੍ਹ ਵੀ ਹੋ ਗਿਆ ਤੱਤਾ !ਪੈ ਗਿਆ ਪੂਰਾ ਗਾਹ!
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਮਲ ਤੋਂ ਇੱਕ ਮਹਿੰਦਰਾ ਬਲੈਰੋ ਵੀ ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਉਹ ਜਾਅਲੀ ਰਜਿਸਟ੍ਰੇਸ਼ਨ ਨੰਬਰ ਸੀਐਚ 01 ਏਐਫ 601 ਲਗਾ ਕੇ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਕਮਲ ਕੋਲੋਂ ਤਿੰਨ ਮੋਟਰਸਾਈਕਲਾਂ ਜਿਹਨਾਂ ਵਿੱਚ ਹੀਰੋ ਸਪਲੈਂਡਰ (ਪੀਬੀ 05 ਏਜੇ 5965), ਬਜਾਜ ਪਲਸਰ (ਪੀਬੀ 10 ਐੱਫਵਾਈ 4357) ਅਤੇ ਬਜਾਜ ਸੀਟੀ 100 (ਪੀਬੀ 29 ਏਬੀ 2642) ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਹਨਾਂ ਨੂੰ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਦੇ ਕਤਲ, ਫਿਲੌਰ ਵਿੱਚ ਪੁਜਾਰੀ ‘ਤੇ ਗੋਲੀਬਾਰੀ ਅਤੇ ਸੁਪਰਸ਼ਾਈਨ ਕਤਲ ਵਿੱਚ ਵਰਤਿਆ ਗਿਆ ਸੀ।ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਮਲ ਨੂੰ ਇਹਨਾਂ ਵਰਦਾਤਾਂ ਨੂੰ ਅੰਜ਼ਾਮ ਦੇਣ ਲਈ ਹਵਾਲਾ ਅਤੇ ਵੈਸਟਰਨ ਯੂਨੀਅਨ ਰਾਹੀਂ ਆਪਣੇ ਕੈਨੇਡਾ ਅਧਾਰਤ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਪੈਸਾ ਭੇਜਿਆ ਜਾ ਰਿਹਾ ਸੀ।
ਸਿੱਧੂ ਨੇ ਮੀਟਿੰਗ ਤੋਂ ਬਾਹਰ ਆਉਂਦੇ ਕੀਤਾ ਵੱਡਾ ਐਲਾਨ !ਹਿੱਲ ਗਈ ਉੱਪਰ ਤੱਕ ਸਰਕਾਰ !ਅੱਖਾਂ ‘ਚ ਸੀ ਓਹੀ ਜੋਸ਼ !
ਕਮਲ ਨੇ ਖੁਲਾਸਾ ਕੀਤਾ ਕਿ ਨਿੱਜਰ ਅਤੇ ਉਸ ਦੇ ਕੈਨੇਡਾ ਦੇ ਤਿੰਨ ਹੋਰ ਸਹਿਯੋਗੀਆਂ ਨੇ ਉਹਨਾ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਅਪਰਾਧ ਕਰਦੇ ਸਮੇਂ ਫੜੇ ਵੀ ਜਾਂਦੇ ਹਨ ਤਾਂ ਉਹਨਾਂ ਦਾ ਕੇਸ ਨਾਮੀ ਵਕੀਲਾਂ ਨੂੰ ਕੇਸ ਨੂੰ ਸੌਂਪਿਆ ਜਾਵੇਗਾ।ਐਸ.ਐਸ.ਪੀ. ਗਿੱਲ ਨੇ ਦੱਸਿਆ ਕਿ ਮੁਲਜ਼ਮ ਦੇ ਸਾਥੀ ਲਵਪ੍ਰੀਤ ਸਿੰਘ ਉਰਫ਼ ਰਵੀ ਵੱਲੋਂ ਖੁਲਾਸਾ ਕਰਨ ’ਤੇ ਮੋਗਾ ਪੁਲਿਸ ਵੱਲੋਂ ਮੋਗਾ ਵਿਖੇ ਸੁਪਰਸ਼ਾਈਨ ਕੱਪੜੇ ਦੇ ਮਾਲਕ ਦੀ ਹੱਤਿਆ ਵਿੱਚ ਵਰਤੀ ਗਈ 0.32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਇਸ ਮੋਡੀਊਲ ਤੋਂ ਹੁਣ ਤੱਕ ਕੁੱਲ ਪੰਜ .32 ਬੋਰ ਪਿਸਤੌਲਾਂ, ਸੱਤ .315 ਬੋਰ ਪਿਸਤੌਲਾਂ ਅਤੇ ਇੱਕ .12 ਬੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.