Breaking NewsPunjabTop News

ਪੱਤਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਖਿਲਾਫ਼ ਕਰਵਾਇਆ ਕੇਸ ਦਰਜ, ਕਿਹਾ ਮੈਨੂੰ ਮਿੱਲ ਰਹੀ ਜਾਣੋ ਮਾਰਨ ਦੀ ਧਮਕੀ

ਪਟਿਆਲਾ : ਖ਼ਬਰ ਰਾਜਪੂਰਾ ਤੋਂ ਸਾਹਮਣੇ ਆ ਰਹੀ ਹੈ ਕਿ ਰਾਜਪੂਰਾ ਦੇ ਇਕ ਲੋਕਲ ਪੱਤਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਖਿਲਾਫ਼ ਜਾਣੋ ਮਾਰਨ ਦੇ ਧਮਕੀ ਹੇਠ ਪੁਲਿਸ ਥਾਣੇ ‘ਚ FIR ਦਰਜ ਕਰਵਾਈ ਹੈ। ਪੱਤਰਕਾਰ ਸੰਦੀਪ ਚੋਧਰੀ ਦਾ ਦੋਸ਼ ਹੈ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਉਨ੍ਹਾਂ ਨੂੰ ਅਤੇ ਰਾਜਪੂਰਾ ਦੇ ਵਿਧਾਇਕ ਨੀਨਾ ਮਿੱਤਲ ਨੂੰ ਫੋਨ ਕਰ ਗੰਦੀਆ ਗਾਲਾ ਕੱਢੀਆ ਹਨ। ਉਨ੍ਹਾਂ ਆਪਣੀ FIR ਰਿਪੋਰਟ ‘ਚ ਦੱਸਿਆ ਕਿ ਉਹਨਾਂ ਵੱਲੋਂ ਮਿੱਤੀ 19-02-2023 ਨੂੰ ਰਾਜਪੂਰਾ ਦੇ ਵਿਧਾਇਕ ਨੀਨਾ ਮਿੱਤਲ ਨਾਲ ਇਕ ਇੰਟਰਵਿਊ ਕੀਤਾ ਗਿਆ ਸੀ। ਜਿਸ ‘ਚ ਉਨ੍ਹਾਂ ਵੱਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਨਾਲ ਜੂੜੇ ਦੋ ਸਵਾਲ ਪੁੱਛੇ ਗਏ ਸਨ।

ਦੇਖ ਲਓ ਪੰਜਾਬ ਦੇ ਵਿਧਾਇਕਾਂ ਦਾ ਹਾਲ ! ਕਸੂਤੇ ਫਸੇ, ਅੜੇ ਪੇਚ! D5 Channel Punjabi

ਇਸੀ ਸਵਾਲਾ ਨੂੰ ਲੈ ਕੇ ਹਰਜੀਤ ਗਰੇਵਾਲ ਪੱਤਰਕਾਰ ਤੋਂ ਨਰਾਜ਼ ਨਜ਼ਰ ਆਏ। ਪੱਤਰਕਾਰ ਨੇ FIR ‘ਚ ਸਾਫ ਕਿਹਾ ਕਿ ਮੈਨੂੰ ਹਰਜੀਤ ਗਰੇਵਾਲ ਤੋਂ ਖ਼ਤਰਾਂ ਹੈ, ਉਨ੍ਹਾਂ ਵੱਲੋਂ ਮੈਨੂੰ ਜਾਣੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਹੁਣ ਰਾਜਪੁਰਾ ਪੁਲਿਸ ਵੱਲੋਂ 294,506 ‘ਤੇ 509 IPC ਧਾਰਾ ਹੇਠ ਮੁਕਦਮਾ ਦਰਜ ਕਰ ਲਿਆ ਗਿਆ ਹੈ। ਹਲਾਂਕਿ ਸਾਡੇ ਪੱਤਰਕਾਰ ਵੱਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਨਾਲ ਸਪੰਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਹੱਲੇ ਸਪੰਰਕ ਨਹੀਂ ਹੋ ਸੱਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button