ਪੱਤਰਕਾਰਾਂ ਨੇ ਭਗਵੰਤ ਦਾ ਪੁਤਲਾ ਸਾੜ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ : ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੱਲੋਂ ਚੰਡੀਗੜ੍ਹ ‘ਚ ਪੱਤਰਕਾਰਾਂ ਦੇ ਨਾਲ ਬਦਤਮੀਜ਼ੀ ਕੀਤੇ ਜਾਣ ਤੋਂ ਬਾਅਦ ਪੱਤਰਕਾਰ ਭਾਈਚਾਰੇ ‘ਚ ਭਗਵੰਤ ਮਾਨ ਦੇ ਖਿਲਾਫ ਰੋਸ ਵੱਧਦਾ ਹੀ ਜਾ ਰਿਹਾ ਹੈ। ਧੂਰੀ ‘ਚ ਪੱਤਰਕਾਰਾਂ ਨੇ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਭਗਵੰਤ ਮਾਨ ਦੇ ਖਿਲਾਫ ਰੋਸ਼ ਜ਼ਾਹਰ ਕੀਤਾ। ਹਰਦੀਪ ਸਿੰਘ ਸੋਢੀ ਨੇ ਕਿਹਾ ਕਿ ਸਾਡਾ ਕੰਮ ਜਨਤਾ ਦੀ ਆਵਾਜ਼ ਨੇਤਾਵਾਂ ਤੱਕ ਪੰਹੁਚਾਉਣਾ ਹੈ ਅਤੇ ਸਵਾਲ ਕਰਨਾ ਸਾਡਾ ਕੰਮ ਹੈ ਪਰ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਉਲਝ ਕੇ ਠੀਕ ਨਹੀਂ ਕੀਤਾ।
ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu
ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਕੱਲ੍ਹ ਸੜਕ ਜਾਮ ਕਰਾਂਗੇ। ਭਗਵੰਤ ਮਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਇਸਦੇ ਲਈ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਥੇ ਹੀ ਸੰਜੈ ਲਹਿਰੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਇੱਕ ਕਾਮੇਡੀਅਨ ਹੈ, ਉਹ ਕਦੇ ਸਫਲ ਨੇਤਾ ਨਹੀਂ ਬਣ ਸਕਦੇ। ਮਾਨ ਨੂੰ ਇਹੀ ਨਹੀਂ ਪਤਾ ਕਿ ਮੀਡੀਆ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ ਅਤੇ ਕਿਸ ਤਰ੍ਹਾਂ ਨਾਲ ਗੱਲ ਕਰਨੀ ਹੈ। ਜੋ ਮਾਨ ਨੇ ਚੰਡੀਗੜ੍ਹ ਵਿੱਚ ਕੀਤਾ ਹੈ ਸਰਾਸਰ ਗਲਤ ਹੈ। ਮਾਨ ਨੂੰ ਸਬਕ ਸਿਖਾ ਕੇ ਰਹਾਂਗੇ ਅਤੇ ਜੇਕਰ ਉਹ ਕਿਤੇ ਸੰਗਰੂਰ ਤੋਂ ਫਿਰ ਚੋਣ ਲੜਨ ਦੀ ਸੋਚਣ ਤਾਂ ਉਨ੍ਹਾਂ ਨੂੰ ਉਸ ਚੋਣ ‘ਚ ਵੀ ਇਸਦਾ ਨਤੀਜਾ ਭੁਗਤਣਾ ਪਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.