ਕੋਲਕਾਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਖ਼ਰਾਬ ਮੌਸਮ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਤਰੀ ਬੰਗਾਲ ਵਿੱਚ ਲੈਂਡ ਕਰਵਾਉਣਾ ਪਿਆ। ਸੀਐਮ ਮਮਤਾ ਬੈਨਰਜੀ ਜਲਪਾਈਗੁੜੀ ਦੇ ਕ੍ਰਾਂਤੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਗਡੋਗਰਾ ਜਾ ਰਹੀ ਸੀ। ਉਸ ਦੇ ਹੈਲੀਕਾਪਟਰ ਨੂੰ ਉੱਤਰੀ ਬੰਗਾਲ ਦੇ ਸਲੁਗਰਾ ਵਿੱਚ ਫੌਜ ਦੇ ਏਅਰਬੇਸ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਮੀਂਹ ਕਾਰਨ ਦ੍ਰਿਸ਼ਟੀ ਬਹੁਤ ਘੱਟ ਹੋ ਗਈ ਸੀ।
ਟੀਐਮਸੀ ਨੇਤਾ ਰਾਜੀਬ ਬੈਨਰਜੀ ਦਾ ਕਹਿਣਾ ਹੈ ਕਿ ਉਹ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਸੀ.ਐਮ ਮਮਤਾ ਬੈਨਰਜੀ ਹੁਣ ਸੜਕੀ ਰਸਤੇ ਕੋਲਕਾਤਾ ਆ ਰਹੀ ਹੈ।
ਮਮਤਾ ਬੈਨਰਜੀ ਨੂੰ ਆਪਣੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਸੱਟ ਲੱਗ ਗਈ ਸੀ। ਕੋਲਕਾਤਾ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ ਲਿਜਾਇਆ ਗਿਆ ਸੂਤਰਾਂ ਮੁਤਾਬਕ ਮਮਤਾ ਦੀ ਪਿੱਠ ਅਤੇ ਗੋਡੇ ‘ਤੇ ਸੱਟ ਲੱਗੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.