Breaking NewsD5 specialIndiaNewsPoliticsTop News

ਪੱਛਮੀ ਬੰਗਾਲ ਅਤੇ ਅਸਮ ‘ਚ ਤੇਜ਼ੀ ਨਾਲ ਵੋਟਿੰਗ ਜਾਰੀ

ਕੋਲਕਾਤਾ  : ਪੱਛਮੀ ਬੰਗਾਲ  ਦੇ 30 ਅਤੇ ਅਸਮ  ਦੇ 47 ਵਿਧਾਨ ਸਭਾ ਖੇਤਰਾਂ ‘ਚ ਸ਼ਨੀਵਾਰ ਸਵੇਰੇ ਸਖਤ ਸੁਰੱਖਿਆ ਵਿਵਸਥਾ  ਦੇ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋਈ। ਪੱਛਮੀ ਬੰਗਾਲ  ਦੇ 30 ਵਿਧਾਨ ਸਭਾ ਖੇਤਰਾਂ ‘ਚ ਕੁਲ 191 ਉਮੀਦਵਾਰ ਆਪਣੀ ਚੁਣਾਵੀ ਕਿਸਮਤ ਅਜ਼ਮਾ ਰਹੇ ਹਨ। ਰਾਜ ‘ਚ 73 ਲੱਖ ਤੋਂ ਜਿਆਦਾ ਵੋਟਰ 10288 ਵੋਟਿੰਗ  ਕੇਂਦਰਾਂ ‘ਤੇ ਆਪਣੇ ਵੋਟਧਿਕਾਰ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ ਸੂਬਾ ਪੁਲਿਸ ਨੂੰ ਵੀ ਰਣਨੀਤਕ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ।

🔴LIVE|ਪੈੱਸ ਕਾਨਫਰੰਸ ਦੌਰਾਨ ਪੁਲਿਸ ਨੇ ਚੱਕੇ ਕਿਸਾਨ !ਭਾਰਤ ਬੰਦ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !

ਪਹਿਲੇ ਗੇੜ ਵਿਚ ਪੁਰੂਲੀਆ ਜ਼ਿਲ੍ਹੇ ਦੀਆਂ 9 ਸੀਟਾਂ, ਬਾਂਕੁਰਾ ਦੀਆਂ ਚਾਰ ਸੀਟਾਂ, ਝਾਰਗ੍ਰਾਮ ਦੀਆਂ ਚਾਰ ਅਤੇ ਪੱਛਮੀ ਮੇਦਨੀਪੁਰ ਜ਼ਿਲ੍ਹੇ ਦੀਆਂ 6 ਸੀਟਾਂ ਉਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਵੱਕਾਰ ਦਾ ਸਵਾਲ ਬਣੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੀਆਂ ਸੱਤ ਸੀਟਾਂ ਉਤੇ ਵੀ ਵੋਟਾਂ ਪੈਣਗੀਆਂ।

ਭਾਰਤ ਬੰਦ ਤੋਂ ਬਾਅਦ ਆਈ ਖੁਸ਼ਖਬਰੀ !ਫੋਨ ਕਲ ਦੀ ਦੂਰੀ ਖ਼ਤਮ !ਪ੍ਰਧਾਨ ਨੇ ਦੱਸੀ ਸਾਰੀ ਗੱਲ !

ਪਹਿਲੇ ਪੜਾਅ ਲਈ ਅਸਮ ਅਤੇ ਪੱਛਮੀ ਬੰਗਾਲ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿਚ ਦੋ ਟਵੀਟ ਕੀਤੇ। ਇੱਕ ਟਵੀਟ ਵਿੱਚ ਪੱਛਮੀ ਬੰਗਾਲ ਅਤੇ ਅਸਾਮ ਦੇ ਲੋਕਾਂ ਨੂੰ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਲਿਖਿਆ- ‘ਅਸਮ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਮੈਂ ਬੇਨਤੀ ਕਰਦਾ ਹਾਂ ਕਿ ਲੋਕ ਰਿਕਾਰਡ ਨੰਬਰਾਂ ਉਤੇ ਵੋਟ ਪਾਉਣ ਲਈ ਅੱਗੇ ਆਉਣ। ਮੈਂ ਵਿਸ਼ੇਸ਼ ਤੌਰ ‘ਤੇ ਆਪਣੇ ਨੌਜਵਾਨ ਦੋਸਤਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button