ਪੰਥ ‘ਚੋਂ ਛੇਕੇ ਸੁੱਚਾ ਸਿੰਘ ਲੰਗਾਹ ਦੀ ਹੋਵੇਗੀ ਵਾਪਸੀ, ਬਾਦਲਾਂ ਦੇ ਇਸ਼ਾਰੇ ‘ਤੇ ਪਹੁੰਚੀ ਮੁਆਫ਼ੀ?
ਅੰਮ੍ਰਿਤਸਰ : ਆਪਣੀ ਵੀਡੀਓ ਕਾਰਨ ਵਿਵਾਦਾਂ ‘ਚ ਰਹੇ ਸਾਬਕਾ ਅਕਾਲੀ ਮੰਤਰੀ ਤੇ ਪੰਥ ‘ਚੋਂ ਛੇਕੇ ਸੁੱਚਾ ਸਿੰਘ ਲੰਗਾਹ ਇਕ ਵਾਰ ਫੇਰ ਤੋਂ ਮੁਆਫ਼ੀਨਾਮਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਦੇ ਦਫ਼ਤਰ ਪਹੁੰਚੇ। ਜਿਥੇ ਲੰਗਾਹ ਨੇ ਆਪਣੇ ਮਾਫ਼ੀਨਾਮੇ ਦੀ ਕਾਪੀ ਸੌਂਪੀ ਅਤੇ ਪੰਥ ‘ਚ ਮੁੜ ਤੋਂ ਸ਼ਾਮਲ ਕਰਨ ਦੀ ਅਰਜੋਈ ਕੀਤੀ।
ਜ਼ਿਕਰ ਏ ਖ਼ਾਸ ਹੈ ਕਿ ਗੁਰਦਾਸਪੁਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਇਕ ਮਹਿਲਾ ਨੇ ਲੰਗਾਹ ‘ਤੇ ਜਬਰ ਜਨਾਹ ਕਰਨ ਦੇ ਇਲਜ਼ਾਮ ਲਗਾਏ ਸਨ। ਹਾਲਾਂਕਿ ਬਾਅਦ ਵਿੱਚ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ। ਇਹਨਾਂ ਇਲਜ਼ਾਮਾਂ ਕਾਰਨ ਲੰਗਾਹ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਸੀ।
ਵਿਆਹ ਦੀ ਪਹਿਲੀ ਰਾਤ ਕੁੜੀਆਂ ਨੇ ਚੂੜਾ ਉਤਾਰ ਕੇ ਸੁੱਟਿਆ, ਪੂਰੇ ਪੰਜਾਬ ਲਈ ਸ਼ਰਮਨਾਕ ਖ਼ਬਰ | ਸੁਣ ਕੇ ਹੋਸ਼ ਉੱਡ ਜਾਣਗੇ
ਲੰਗਾਹ ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਚੁੱਕੇ ਹਨ ਪਰ ਹੁਣ ਤੱਕ ਲੰਗਾਹ ਦੀ ਅਰਜ਼ੀ ‘ਤੇ ਕੋਈ ਫ਼ੈਸਲਾ ਨਹੀਂ ਹੋਇਆ। ਲਿਹਾਜ਼ਾ ਹੁਣ ਨਵੀਂ ਅਰਜ਼ੀ ‘ਤੇ ਕੀ ਫ਼ੈਸਲਾ ਹੁੰਦੇ ਇਸ ‘ਤੇ ਨਜ਼ਰ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.