Breaking NewsD5 specialNewsPress ReleasePunjabTop News

ਪੰਜਾਬ ਸਰਕਾਰ ਵੱਲੋਂ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਡਿਵਾਈਸ ਨਾਲ “ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ“ਦੀ ਸ਼ੁਰੂਆਤ

ਚੰਡੀਗੜ੍ਹ/ਰੂਪਨਗਰ: ਜਨਮ ਸਮੇਂ ਸੁਣਨ ਸ਼ਕਤੀ ਸਬੰਧੀ ਕਮਜੋਰੀ ਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਨੇ ਅੱਜ ਜ਼ਿਲ੍ਹਾ ਹਸਪਤਾਲ ਰੋਪੜ ਦੇ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿੱਚ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਡਿਵਾਈਸ ਦੇ ਨਾਲ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ‘ (ਯੂ.ਐਨ.ਐਚ.ਐਸ.) ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਓ.ਪੀ.ਗੋਜਰਾ ਨੇ ਦੱਸਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ’ ਸ਼ੁਰੂ ਕੀਤੀ ਗਈ ਹੈ।

Ik Meri vi Suno(Kisan Bill 2020): ਮੋਦੀ ਹੋਇਆ ਉਲਟ! ਜਥੇਬੰਦੀਆਂ ਹੈਰਾਨ, ਦਿੱਤਾ ਵੱਡਾ ਝਟਕਾ, ਨਹੀਂ ਹੋਵੇਗਾ ਹੱਲ?

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਪੂਰੇ ਦੱਖਣ ਪੂਰਬੀ ਏਸੀਆ ਵਿੱਚ ਇੱਕਮਾਤਰ ਯੂਨਿਟ ਹੈ ਜਿਸ ਨੇ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਉਪਕਰਨ ਦੇ ਨਾਲ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ‘ (ਯੂ.ਐਨ.ਐਚ.ਐਸ.) ਵੱਲ ਕਦਮ ਪੁੱਟਿਆ ਹੈ। ਨਵਜੰਮੇ ਬੱਚਿਆਂ ਦੀ ਸੁਣਨ ਸਬੰਧੀ ਸਕਰੀਨਿੰਗ ਨਵੇਂ ਪ੍ਰੋਗਰਾਮ ਨੂੰ ਪੰਜਾਬ ਭਰ ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਸਕ੍ਰੀਨਿੰਗ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਸੁਣਨ ਸਕਤੀ ਦੀ ਕਮੀ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਬੱਚਿਆਂ ਨੂੰ ਉਮਰ ਭਰ ਸੁਣਨ ਅਤੇ ਬੋਲਣ ਸਬੰਧੀ ਸਮੱਸਿਆ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸੋਹਮ (ਏ.ਏ.ਬੀ.ਆਰ.) ਵੱਲੋਂ ਜਲ੍ਹਿਾ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਸਟਾਫ ਦੁਆਰਾ ਜਲ੍ਹਿਾ ਹਸਪਤਾਲ ਦੇ ਨਿਓਨੇਟਲ ਸਟੇਸਨ ਵਿਖੇ ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ ਕਰਵਾਈ ਜਾਵੇਗੀ ਅਤੇ ਇਸ ਦੀ ਸਮੀਖਿਆ ਡੀਐਨਓ-ਐਨਪੀਪੀਸੀਡੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰਬੀਐਸਕੇ ਰਾਹੀਂ ਜਮਾਂਦਰੂ ਬੋਲੇ ਬੱਚਿਆਂ ਲਈ ਕੋਕਲੀਅਰ ਇਮਪਲਾਂਟ ਲਈ ਰੈਫਰਲ ਮਾਰਗ ਵਿਕਸਤ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਆਮ ਜੀਵਨ ਜਿਉਣ ਦੇ ਯੋਗ ਬਣਾਇਆ ਜਾਵੇਗਾ।

Breaking News : Modi ਨੇ ਪੱਟ ਲਿਆ ਅਕਾਲੀਆਂ ਦਾ ਪ੍ਰਧਾਨ! ਗਿਰੀ ਬਹੁਤ ਵੱਡੀ ਵਿਕਟ || D5 Channel Punjabi

ਸਟੇਟ ਪ੍ਰੋਗਰਾਮ ਅਫਸਰ, ਐਨ.ਪੀ.ਪੀ.ਸੀ.ਡੀ. ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਨਾਲ-ਨਾਲ ਭਾਰਤ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਇਤਿਹਾਸ ਵਿੱਚ ਇੱਕ ਗੇਮ ਚੇਂਜਰ ਹੋਵੇਗੀ। ਉਹਨਾਂ ਕਿਹਾ, “ਅਸੀਂ ਮਿਲ ਕੇ ਜਮਾਂਦਰੂ ਬੋਲੇਪਣ ਦਾ ਹੱਲ ਕਰਾਂਗੇ।“ ਉਹਨਾਂ ਅੱਗੇ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚਿਆਂ ਵਿੱਚ ਸੁਣਨ ਸਕਤੀ ਸਬੰਧੀ ਕਮੀ ਦਾ ਕਲੀਨਿਕਲ ਸਰਵੇਖਣ ਬੱਚੇ ਦੇ ਸਿੱਧੇ ਦਿ੍ਰਸਟੀਕੋਣ ਨਾਲ ਘੰਟੀ ਵੱਜਣ ਵਰਗੀ ਆਵਾਜ ਪ੍ਰਤੀ ਵਿਵਹਾਰਕ ਪ੍ਰਤੀਕਿਰਿਆ ਦੇ ਨਿਰੀਖਣ ਤੱਕ ਸੀਮਿਤ ਸੀ। ਪਹਿਲਾਂ, ਇਸ ਵਿਧੀ ਰਾਹੀਂ ਬੋਲੇਪਣ ਦਾ ਪਤਾ ਲਗਾਇਆ ਜਾਂਦਾ ਸੀ। ਇਹ ਆਮ ਤੌਰ ‘ਤੇ ਉਦੋਂ ਵਰਤੀ ਜਾਂਦੀ ਹੈ ਜਦੋਂ ਬੱਚੇ ਵਿੱਚ ਭਾਸਾ ਸਿਖਣ ਵਿੱਚ ਦੇਰੀ ਪਾਈ ਜਾਂਦੀ ਹੈ। ਉਹਨਾਂ ਕਿਹਾ ਕਿ ਐਡਵਾਂਸਡ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏਏਬੀਆਰ) ਤਕਨਾਲੋਜੀ ‘ਤੇ ਆਧਾਰਿਤ ਸੋਹਮ ਖਾਸ ਤੌਰ ‘ਤੇ ਸੁਣਨ ਸ਼ਕਤੀ ਸਬੰਧੀ ਕਮਜੋਰੀ ਲਈ ਨਵਜੰਮੇ ਬੱਚਿਆਂ ਦੀ ਮਾਸ ਸਕ੍ਰੀਨਿੰਗ ਸਬੰਧੀ ਵਰਤੋਂ ਲਈ ਹੈ। ਸੋਹਮ, ਏਏਬੀਆਰ (ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ) ਪ੍ਰਣਾਲੀ ਹੈ ਜੋ ਉੱਚ ਸੰਵੇਦਨਸੀਲਤਾ ਅਤੇ ਵਿਸੇਸਤਾ ਦੇ ਨਾਲ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਵਿੱਚ ਸੁਣਨ ਸ਼ਕਤੀ ਦੀ ਕਮੀ ਲਈ ਜਾਂਚ ਕਰਦੀ ਹੈ। ਇਹ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਜਾਂਚ ਲਈ ਗੋਲਡ ਸਟੈਡਰਡ ਤਕਨੀਕ ਹੈ ਅਤੇ ਵਿਸੇਸ ਤੌਰ ‘ਤੇ ਭਾਰਤ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਅਤੇ ਕੋਈ ਵੀ ਸਿਹਤ ਸੰਭਾਲ ਪੇਸੇਵਰ ਥੋੜੀ ਸਿਖਲਾਈ ਤੋਂ ਬਾਅਦ ਆਸਾਨੀ ਨਾਲ ਇਸ ਉਪਕਰਨ ਦੀ ਵਰਤੋਂ ਕਰ ਸਕਦਾ ਹੈ।

Kisan Bill 2020 : ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਬਾਰਡਰ ਖਾਲੀ ਕਰਨ ਨੂੰ ਲੈ ਵੱਡਾ ਫੈਸਲਾ || D5 Channel Punjabi

ਈਐਨਟੀ ਸਪੈਸਲਿਸਟ ਅਤੇ ਨੋਡਲ ਅਫਸਰ ਐਨ.ਪੀ.ਪੀ.ਸੀ.ਡੀ ਡਾ: ਤਰਨਜੋਤ ਕੌਰ ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਨਵੇਂ ਸਕਰੀਨਿੰਗ ਪ੍ਰੋਗਰਾਮ ਨੂੰ ਪੰਜਾਬ ਦੇ ਸਾਰੇ ਜਿਿਲ੍ਹਆਂ ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਸਕਰੀਨਿੰਗ ਪ੍ਰੋਗਰਾਮ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸੁਣਨ ਸਕਤੀ ਦੀ ਘਾਟ ਵਾਲੇ ਬੱਚਿਆਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ ਅਤੇ ਜੀਵਨ ਭਰ ਬੋਲੇਪਣ ਅਤੇ ਮਾਨਸਿਕ ਦੇਰੀ ਸਬੰਧੀ ਅਯੋਗਤਾ ਤੋਂ ਬੱਚਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ।ਉਨ੍ਹਾਂ ਕਿਹਾ ਕਿ ਸੁਣਨ ਸਕਤੀ ਅਤੇ ਬੋਲੇਪਣ ਲਈ ਕੰਨਾਂ ਦੀਆਂ ਸਮੱਸਿਆਵਾਂ ਦੀ ਜਲਦ ਪਛਾਣ ਅਤੇ ਇਲਾਜ ਨੈਸਨਲ ਪ੍ਰੋਗਰਾਮ ਫਾਰ ਪ੍ਰੀਵੈਨਸਨ ਐਂਡ ਕੰਟਰੋਲ ਆਫ ਡੀਫਨੇਸ (ਐਨ.ਪੀ.ਪੀ.ਸੀ.ਡੀ.) ਦੇ ਮੁੱਖ ਉਦੇਸਾਂ ਵਿੱਚੋਂ ਇੱਕ ਹੈ ਅਤੇ ਹੁਣ ਸਿਹਤ ਵਿਭਾਗ ਨਵਜੰਮੇ ਬੱਚਿਆਂ ਵਿੱਚ ਇਸ ਕਮੀ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਦੇ ਸਮਰੱਥ ਹੈ।ਇਸ ਮੌਕੇ ਸੀ.ਜੇ.ਐਮ ਸ੍ਰੀ ਮਾਨਵ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਐਸ.ਐਮ.ਓ ਰੋਪੜ ਡਾ. ਤਰਲੋਚਨ ਸਿੰਘ, ਐਸ.ਐਮ.ਓ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸ.ਐਮ.ਓ ਨੂਰਪੁਰਬੇਦੀ ਡਾ. ਵਿਧਾਨ ਚੰਦਰ ਅਤੇ ਸਿਹਤ ਵਿਭਾਗ ਤੇ ਜਲ੍ਹਿਾ ਪ੍ਰਸਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।  

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button