Press ReleaseBreaking NewsD5 specialNewsPunjabPunjab Officials
ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਸੂਬੇ ਵਿੱਚ ਆਈ ਕਿਸੇ ਵੀ ਕੋਵਿਡ ਰਾਹਤ ਨੂੰ ਟੈਕਸ ਤੋਂ ਛੋਟ ਦੇਣ ਲਈ ਦੋ ਨੋਡਲ ਅਫ਼ਸਰ ਨਿਯੁਕਤ
ਪਗ੍ਰੇਕਸਕੋ ਨੂੰ ਅਜਿਹੀਆਂ ਵਸਤਾਂ ਦੀ ਦਰਾਮਦ ਲਈ ਨੋਡਲ ਏਜੰਸੀ ਵਜੋਂ ਅਧਿਕਾਰਤ ਕੀਤਾ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਖਿਲਾਫ ਚੱਲ ਰਹੀ ਮੌਜੂਦਾ ਲੜਾਈ ਵਿੱਚ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਜੋ ਵਿਅਕਤੀਆਂ / ਸੰਸਥਾਵਾਂ ਨੂੰ ਵਿਦੇਸ਼ਾਂ ਤੋਂ ਸੂਬੇ ਵਿੱਚ ਦਰਾਮਦ ਕੀਤੀ ਜਾਣ ਵਾਲੀ ਕਿਸੇ ਵੀ ਕਿਸਮ ਦੀ ਕੋਵਿਡ ਰਾਹਤ ‘ਤੇ ਟੈਕਸ ਤੋਂ ਛੋਟ ਪ੍ਰਾਪਤ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਚੁਣੌਤੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਤੇ ਭਾਰਤ ਤੋਂ ਬਾਹਰੋਂ ਆਉਣ ਵਾਲੀ ਸਹਾਇਤਾ ਦੇ ਸੁਚਾਰੂ ਪ੍ਰਵਾਹ ਲਈ ਭਾਰਤ ਸਰਕਾਰ ਨੇ ਦੇਸ਼ ਵਿਚ ਆਯਾਤ ਕੀਤੀ ਗਈ ਕੋਵਿਡ ਰਾਹਤ ਸਮੱਗਰੀ ਉੱਤੇ ਕਸਟਮ ਡਿਊਟੀ ਅਤੇ ਏਕੀਕਿ੍ਰਤ ਟੈਕਸ ਤੋਂ ਛੋਟ ਦਿੱਤੀ ਹੈ ।
ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਰਿਆਇਤਾਂ ਦਾ ਲਾਭ ਆਯਾਤ ਕੀਤੀਆਂ ਚੀਜਾਂ ਲਈ ਤਾਂ ਲਿਆ ਜਾ ਸਕਦਾ ਹੈ ਜੇ ਉਹ ਭਾਰਤ ਤੋਂ ਬਾਹਰੋਂ ਮੁਫਤ ਭੇਜੀਆਂ ਗਈਆਂ ਹੋਣ ਅਤੇ ਭਾਰਤ ਵਿੱਚ ਮੁਫਤ ਵੰਡੀਆਂ ਜਾਂਦੀਆਂ ਹਨ। ਬੁਲਾਰੇ ਨੇ ਅੱਗੇ ਕਿਹਾ ਹੈ ਕਿ ਇਨਾਂ ਛੋਟਾਂ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਰਾਜ ਸਰਕਾਰ ਵਲੋਂ ਨਿਯੁਕਤ ਕੀਤੇ ਹੇਡ ਲਿਖੇ ਨੋਡਲ ਅਧਿਕਾਰੀਆਂ ਕੋਲ ਪਹੁੰਚ ਕਰ ਸਕਦਾ ਹੈ। ਸ੍ਰੀ ਕੁਮਾਰ ਰਾਹੁਲ (ਆਈ.ਏ.ਐੱਸ.) ਸੰਪਰਕ ਨੰ: 9876164787 ਈ-ਮੇਲ: mdnrhmpunjab@gmail.com & sha.phse@gmail.com . ਅਤੇ ਸ੍ਰੀ ਰਵਨੀਤ ਸਿੰਘ ਖੁਰਾਣਾ (ਆਈ.ਆਰ.ਐਸ. ਸੀ. ਐਂਡ ਆਈ. ਟੀ.) ਸੰਪਰਕ ਨੰ. 9560954405 ਈਮੇਲ: gst.audit@punjab.Gov.in
ਬੁਲਾਰੇ ਨੇ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਵਿਦੇਸ਼ਾਂ ਤੋਂ ਭਾਰਤ ਵਿੱਚ ਕੋਵਿਡ ਰਾਹਤ ਲਈ ਕੋਈ ਸਮਾਨ ਮੁਫ਼ਤ ਵੰਡਣ ਲਈ ਭੇਜਣਾ ਚਾਹੁੰਦਾ ਹੈ ਉਹ ਇਨਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ। ਦੱਸਣਯੋਗ ਹੈ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪਗ੍ਰੇਕਸਕੋ) ਨੂੰ ਅਜਿਹੀ ਸਮੱਗਰੀ ਦੀ ਦਰਾਮਦ ਕਰਨ ਲਈ ਨੋਡਲ ਏਜੰਸੀ ਦੇ ਤੌਰ ‘ਤੇ ਅਧਿਕਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕੋਈ ਵੀ ਸੰਸਥਾ ਜੋ ਮੁਫਤ ਵੰਡਣ ਲਈ ਭਾਰਤ ਵਿੱਚ ਕੋਵਿਡ ਰਾਹਤ ਦੀਆਂ ਚੀਜਾਂ ਦੀ ਮੁਫਤ ਦਰਾਮਦ ਕਰਨਾ ਚਾਹੁੰਦੀ ਹੈ ਉਹ ਪੋਰਟਲ : https://taxation.punjab.gov. in/imports/. ‘ਤੇ ਅਪਲਾਈ ਕਰ ਸਕਦੀ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਾਰ ਸਰਕਾਰ ਦੁਆਰਾ ਅਧਿਕਾਰਤ ਹੋਣ ਉਪਰੰਤ ਕੋਈ ਵੀ ਵਿਅਕਤੀ ਜਾਂ ਸੰਗਠਨ ਇਸ ਔਖੀ ਘੜੀ ਵਿੱਚ ਬਿਨਾਂ ਕਿਸੇ ਟੈਕਸ ਤੋਂ ਅਜਿਹੀਆਂ ਵਸਤਾਂ ਦੀ ਦਰਾਮਦ ਕਰ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਖਤਰੇ ਨਾਲ ਲੜਨ ਲਈ ਸਰੋਤਾਂ ਦੇ ਸੁਚੱਜੇ ਪ੍ਰਬੰਧਨ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਅਤੇ ਇਸ ਸੰਕਟਕਾਲੀ ਦੌਰ ਵਿੱਚ ਰਾਹਤ ਪ੍ਰਦਾਨ ਕਰਾਉਣ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਵਾਸਤੇ ਇੱਕ ਸਿੰਗਲ ਵਿੰਡੋ ਸਹੂਲਤ ਮੁਹੱਈਆ ਕਰਵਾਉਣ ਲਈ ਚੁੱਕਿਆ ਇੱਕ ਮਹੱਤਵਪੂਰਨ ਕਦਮ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.