Breaking NewsD5 specialNewsPunjabTop News

ਪੰਜਾਬ ਸਰਕਾਰ ਨੇ Adv Harpreet Sandhu ਨੂੰ Infotech ਦਾ Chairman ਕੀਤਾ ਨਿਯੁਕਤ

ਉਦਯੋਗ ਮੰਤਰੀ Gurkirat Kotli ਨੇ ਐਡਵੋਕੇਟ Sandhu ਨੂੰ ਦਿੱਤੀਆਂ ਸ਼ੁਭਕਾਮਨਾਵਾਂ  

ਚੰਡੀਗੜ: ਪੰਜਾਬ ਸਰਕਾਰ ਵੱਲੋਂ ਅੱਜ ਉੱਘੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ Harpreet Singh Sandhu ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸ ਵੱਡੀ ਜਿੰਮੇਵਾਰੀ ਲਈ ਮੁੱਖ ਮੰਤਰੀ Charanjit Singh Channi ਅਤੇ ਉਦਯੋਗ ਮੰਤਰੀ Gurkirat Kotli ਦਾ ਧੰਨਵਾਦ ਕਰਦਿਆਂ ਐਡਵੋਕੇਟ Harpreet Sandhu ਨੇ ਇਸ ਕਾਰਜ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।ਉਦਯੋਗ ਮੰਤਰੀ Gurkirat Kotli ਨੇ Sandhu ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।ਜ਼ਿਕਰਯੋਗ ਹੈ ਕਿ ਐਡਵੋਕੇਟ Harpreet Sandhu ਅੰਤਰਰਾਸਟਰੀ ਕਾਨੂੰਨਾਂ ਅਤੇ ਸਬੰਧਾਂ ਵਿੱਚ ਮੁਹਾਰਤ ਦੇ ਨਾਲ ਇੱਕ ਅਭਿਆਸੀ ਵਕੀਲ ਹਨ।ਉਹ ਸਾਬਕਾ ਐਡੀਸਨਲ ਐਡਵੋਕੇਟ ਜਨਰਲ ਪੰਜਾਬ, ਉੱਘੇ ਲੇਖਕ ਅਤੇ ਨੇਚਰ ਆਰਟਿਸਟ ਵੀ ਹਨ।

ਪੰਜਾਬ ਤੋਂ ਦਿੱਲੀ ਪਹੁੰਚੀ ਅਜੀਬ ਚੀਜ਼, ਖੜ੍ਹ-ਖੜ੍ਹ ਦੇਖਣ ਲੱਗੇ ਦਿੱਲੀ ਵਾਲੇ D5 Channel Punjabi

ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਭਾਰਤ ਨਾਲ ਤੁਲਨਾ ਕਰਦੇ ਹੋਏ ਕਾਨੂੰਨੀ ਤੁਲਨਾਤਮਕ ਅਧਿਐਨ ‘ਤੇ ਚਾਰ ਕਿਤਾਬਾਂ ਲਿਖੀਆਂ ਹਨ। ਉਹਨਾਂ ਨੂੰ ਇੰਗਲੈਂਡ ਐਂਡ ਵੇਲਜ, ਯੂਨਾਈਟਿਡ ਕਿੰਗਡਮ ਦੇ ਕਾਲਜ ਆਫ ਲਾਅ ਤੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਕ੍ਰੀਮਿਨਲ ਪ੍ਰੋਸੀਜ਼ਰ ਵਿੱਚ ਪ੍ਰੈਕਟਿਸ ਡਿਪਲੋਮਾ ਵੀ ਪ੍ਰਦਾਨ ਕੀਤਾ ਗਿਆ ਹੈ।ਉਹਨਾਂ ਨੇ ਫਰਾਂਸ ਵਿੱਚ ਐਂਬੈਸਡਰ ਆਫ਼ ਗੁੱਡਵਿਲ (ਆਈ.ਆਈ.-ਜੀਐਸਈ ਅਵਾਰਡੀ) ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹਨਾਂ ਨੇ ਭਾਰਤ ਵਿੱਚ ਘਾਨਾ ਹਾਈ ਕਮਿਸਨ ਦੀ ਤਰਫੋਂ ਆਪਸੀ ਵਪਾਰਕ ਸਬੰਧਾਂ ਨੂੰ ਉਤਸਾਹਿਤ ਕਰਨ ਲਈ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।ਉਹਨਾਂ ਨੇ ਪੰਜਾਬ ਦੀ ਕੁਦਰਤ ਦੇ ਨਾਲ-ਨਾਲ ਇਤਿਹਾਸਕ ਗੁਰਦੁਆਰਿਆਂ ‘ਤੇ ਤਸਵੀਰਾਂ ਸਬੰਧੀ ਨਵੀਨਤਾਕਾਰੀ ਚਿੱਤਰਕਾਰੀ ਦਾ ਕੰਮ ਸ਼ੁਰੂ ਕੀਤਾ ਹੈ। ਉਹਨਾਂ ਨੇ ਆਪਣੀ ਫੋਟੋਗ੍ਰਾਫੀ ਨਾਲ ਪੰਜਾਬ ਦੇ ਵਿਰਾਸਤੀ ਸਮਾਰਕਾਂ ਜਿਵੇਂ ਕਿ ਪੁਲ ਕੰਜਰੀ (ਅੰਮਿ੍ਰਤਸਰ), ਮੂਰਿਸ ਮਸਜਿਦ (ਕਪੂਰਥਲਾ), ਬਠਿੰਡੇ ਦਾ ਕਿਲਾ (ਬਠਿੰਡਾ) ਦਾ ਵੀ ਪ੍ਰਚਾਰ ਕੀਤਾ ਹੈ। ਉਹਨਾਂ ਨੇ ਨਾਮਵਰ ਰਸਾਲਿਆਂ ਲਈ ਨਿਯਮਤ ਯੋਗਦਾਨ ਵੀ ਪਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button